ਜਗਰਾਉਂ ਦੇ ‘ਆਪ’ ਵਲੰਟੀਅਰਾਂ ਵੱਲੋਂ ਕੋਆਰਡੀਨੇਟਰ ਰਿੰਪੀ ਗਰੇਵਾਲ ਦਾ ਸਨਮਾਨ
ਜਗਰਾਉਂ: 13 ਮਾਰਚ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਦੇ ਸਮੂਹ ਵਲੰਟੀਅਰਾਂ ਤੇ ਅਹੁਦੇਦਾਰਾਂ ਵੱਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਰਹਿਨੁਮਾਈ ਹੇਠ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ ਵਿਸ਼ੇਸ਼ ਤੌਰਤੇ ਸ਼ਾਮਲ ਹੋਏ। ਇਸ ਮੌਕੇ ਹਲਕਾ ਜਗਰਾਉਂ ਦੇ ਨਵ-ਨਿਯੁੱਕਤ ਕੋਆਰਡੀਨੇਟਰ ਰਿੰਪੀ ਗਰੇਵਾਲ ਦਾ ਸਨਮਾਨ ਕੀਤਾ ਗਿਆ। ਮੀਟਿੰਗ ਦੌਰਾਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ ਵੱਲੋਂ ਪਾਰਟੀ ਵਲੰਟੀਅਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਹੱਲ ਕਰਨ ਦੇ ਨਾਲ ਨਾਲ ਵਲੰਟੀਅਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਉਹ ਘਰ-ਘਰ ਤੱਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕੰਮਾਂ ਨੂੰ ਪਹੁੰਚਾਉਣ ਦਾ ਸੁਨੇਹਾਂ ਦਿੱਤਾ। ਉਹਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਥ ਪੱਧਰ ਤੇ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾਵੇ ਅਤੇ ਬੂਥ ਵਾਈਜ਼ ਕਮੇਟੀ ਤਿਆਰ ਕੀਤੀਆਂ ਜਾਣ। ਇਸ ਮੌਕੇ ਬੋਲਦੇ ਹੋਏ ਕੋਆਰਡੀਨੇਟਰ ਰਿੰਪੀ ਗਰੇਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਦਿੱਲੀ ਵਿੱਚੋਂ ਆਮ ਆਦਮੀ ਪਾਰਟੀ ਹਾਰੀ ਨਹੀਂ ਹੈ, ਬਲਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਕੋਝੇ ਹੱਥਕੰਡੇ ਅਪਣਾ ਕੇ ਅਤੇ ਲੋਕਾਂ ਵੱਡੇ-ਵੱਡੇ ਲਾਲਚ ਦੇ ਕੇ ਅਤੇ ਪੈਸਾ ਤੇ ਸੋਨਾ ਵੰਡਕੇ ਆਮ ਆਦਮੀ ਪਾਰਟੀ ਨੂੰ ਹਰਾਇਆ ਗਿਆ ਹੈ। ਪਰੰਤੂ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਕਰਦੇ ਹਨ, ਜਿਸ ਕਰਕੇ ਉਹਨਾਂ ਵੱਲੋਂ ‘ਆਪ’ ਨੂੰ 22 ਸੀਟਾਂ ਉਪਰ ਜੇਤੂ ਬਣਾਇਆ ਹੈ। ਉਹਨਾਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਜੰਗੀ ਪੱਧਰ ‘ਤੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਮੋਗਾ, ਚੇਅਰਮੈਨ ਕਰਮਜੀਤ ਸਿੰਘ ਡੱਲਾ, ਕਮਲਜੀਤ ਸਿੰਘ ਕਮਾਲਪੁਰਾ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਜਗਜੀਤ ਸਿੰਘ ਜੱਗੀ, ਕੰਵਰਪਾਲ ਸਿੰਘ, ਮਨਜਿੰਦਰ ਸਿੰਘ ਗਿੱਦੜਵਿੰਡੀ, ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਤਰਸੇਮ ਸਿੰਘ ਅਲੀਗੜ, ਬਲਦੇਵ ਸਿੰਘ ਬਰਸਾਲ, ਮੇਜਰ ਸਿੰਘ ਨਵਾਂ ਡੱਲਾ, ਅਜਮੇਰ ਸਿੰਘ, ਡਾ.ਰਾਮਪ੍ਰਤਾਪ ਸਿੰਘ, ਸੁਖਵੀਰ ਸਿੰਘ ਦੇਹੜਕਾ, ਜਰਨੈਲ ਸਿੰਘ ਲੱਖਾ, ਦਰਸ਼ਨ ਸਿੰਘ ਲੱਖਾ, ਪ੍ਰਮਿੰਦਰ ਸਿੰਘ ਹਠੂਰ, ਸੁਖਚੈਨ ਸਿੰਘ ਹਠੂਰ, ਤਰਸੇਮ ਸਿੰਘ ਹਠੂਰ, ਹਰਵਿੰਦਰ ਸਿੰਘ ਗਾਲਿਬ ਕਲਾਂ, ਚਰਨਜੀਤ ਸਿੰਘ ਗਾਲਿਬ ਕਲਾਂ, ਜਸਵੀਰ ਸਿੰਘ ਗਾਲਿਬ ਕਲਾਂ, ਬਲਪ੍ਰੀਤ ਸਿੰਘ ਗਾਲਿਬ ਕਲਾਂ, ਪੰਚ ਜਗਸੀਰ ਸਿੰਘ ਗਾਲਿਬ, ਨਿਰਮਲ ਸਿੰਘ ਗਾਲਿਬ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਗੁਰਵਿੰਦਰ ਸਿੰਘ ਮਾਣੂੰਕੇ, ਦਲਜੀਤ ਸਿੰਘ ਮਾਣੂੰਕੇ, ਲਖਵੀਰ ਸਿੰਘ ਲੱਖੀ, ਸੁਭਾਸ਼ ਕੁਮਾਰ, ਸਰਪੰਚ ਸਿਮਰਜੀਤ ਸਿੰਘ ਬਾਰਦੇਕੇ, ਸਰਪੰਚ ਪਰਵਿੰਦਰ ਸਿੰਘ ਬੱਸੂਵਾਲ, ਬਲਵਿੰਦਰ ਸਿੰਘ ਬਿੰਦਾ ਹਠੂਰ, ਮਨਜੀਤ ਸਿੰਘ ਸਿੱਧਵਾਂ ਕਲਾਂ, ਜਸਪਾਲ ਸਿੰਘ ਸਿੱਧਵਾਂ, ਚਮਕੌਰ ਸਿੰਘ ਲੱਖਾ, ਸੋਨੀ ਕਾਉਂਕੇ, ਕੁਲਦੀਪ ਸਿੰਘ ਚੀਮਨਾਂ, ਰਣਜੀਤ ਸਿੰਘ ਚੀਮਨਾਂ, ਦਲਜੀਤ ਸਿੰਘ ਰਸੂਲਪੁਰ, ਗੁਰਮੀਤ ਸਿੰਘ ਰਸੂਲਪੁਰ, ਨਰੰਜਣ ਸਿੰਘ ਕੋਠੇ ਹਰੀ ਸਿੰਘ, ਜਸਵਿੰਦਰ ਸਿੰਘ, ਪੰਚ ਬੂਟਾ ਸਿੰਘ ਕਾਉਂਕੇ, ਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਨੰਬਰਦਾਰ ਜਗਰੂਪ ਸਿੰਘ ਡਾਂਗੀਆਂ, ਲਖਵੀਰ ਸਿੰਘ ਲੱਖਾ, ਜੀਵਨ ਸਿੰਘ ਦੇਹੜਕਾ, ਅਸ਼ੋਕ ਕੁਮਾਰ, ਮੇਹਰ ਸਿੰਘ, ਜਗਸੀਰ ਸਿੰਘ ਡੱਲਾ, ਮਨਪ੍ਰੀਤ ਸਿੰਘ ਰਸੂਲਪੁਰ, ਗੁਰਸੇਵਕ ਸਿੰਘ ਰਸੂਲਪੁਰ, ਪ੍ਰਿਤਪਾਲ ਸਿੰਘ ਅਖਾੜਾ, ਦਰਸ਼ਨ ਸਿੰਘ ਅਖਾੜਾ, ਦਿਨੇਸ਼ ਖੰਨਾਂ, ਸੁਖਵਿੰਦਰ ਸਿੰਘ, ਸਾਬਕਾ ਕੌਂਸਲਰ ਕਰਮਜੀਤ ਕੈਂਥ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।
Published on: ਮਾਰਚ 13, 2025 7:41 ਬਾਃ ਦੁਃ