ਸਿੱਧੂ ਫਾਉਂਡੇਸ਼ਨ ਵਲੋਂ ਮੋਹਾਲੀ ਦੇ ਆਰ.ਐਮ.ਸੀ ਪੁਆਇੰਟਾਂ ਉੱਤੇ ਕੂੜੇ ਨੂੰ ਖਾਦ ਵਿੱਚ ਤਬਦੀਲ ਕਰਨ ਦਾ ਨਵਾਂ ਉਪਰਾਲਾ: ਬਲਬੀਰ ਸਿੱਧੂ 

Punjab

ਚੰਡੀਗੜ੍ਹ, ਮਾਰਚ 13, ਦੇਸ਼ ਕਲਿੱਕ ਬਿਓਰੋ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਣਾਏ ਗਏ ਸਿੱਧੂ ਫਾਊਂਡੇਸ਼ਨ ਵੱਲੋਂ ਅੱਜ ਇੱਕਲਾ ਉਪਰਾਲਾ ਕਰਦੇ ਹੋਏ ਮੋਹਾਲੀ ਵਿੱਚੋਂ ਕੂੜੇ ਨੂੰ ਖਾਦ ਵਿੱਚ ਬਦਲਣ ਲਈ ਇੱਕ ਵਿਸ਼ੇਸ਼ ਤਰੀਕੇ ਦੇ ਸਪਰੇ ਦਾ ਐਕਸਪੈਰੀਮੈਂਟ ਸੈਕਟਰ 71 ਦੇ ਆਰਐਮਸੀ ਪੁਆਇੰਟ ਉੱਤੇ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮਾਹਰ ਵੀ ਮੌਜੂਦ ਸਨ ਜਿਨ੍ਹਾਂ ਨੇ ਸਪਰੇ ਕਰਵਾਇਆ। 

ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ,” ਅਸੀਂ ਟਰਾਇਲ ਦੇ ਤੌਰ ਤੇ ਇਹ ਸਪਰੇ ਇੱਥੇ ਕੂੜੇ ਉੱਪਰ ਕਰਵਾਇਆ ਹੈ, ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਮੱਖੀ ਮੱਛਰ ਮਰਦੇ ਨਹੀਂ ਸਗੋਂ ਕੂੜੇ ਉੱਪਰ ਆਉਣਾ ਬੰਦ ਕਰ ਦਿੰਦੇ ਹਨ ਅਤੇ ਕੁਝ ਦਿਨਾਂ ਵਿੱਚ ਹੀ ਇਹ ਕੂੜਾ ਵੀ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ”, ਉਹਨਾਂ ਅੱਗੇ ਕਿਹਾ ਕਿ ਇੱਥੇ ਦੋ ਚਾਰ ਦਿਨਾਂ ਬਾਅਦ ਮੁੜ ਸਪਰੇ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਮੋਹਾਲੀ ਦੇ ਸਾਰੇ ਕੂੜੇਦਾਨਾਂ ਅਤੇ ਪੂਰੇ ਹਲਕੇ ਵਿੱਚ ਵੱਖ-ਵੱਖ ਥਾਵਾਂ ਤੇ ਇਕੱਠੇ ਹੁੰਦੇ ਕੂੜੇ ਉੱਪਰ ਇਹ ਸਪਰੇ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਕੂੜਾ ਵੀ ਬਹੁਤ ਜਿਆਦਾ ਕੱਟ ਕੇ ਖਾਦ ਵਿੱਚ ਤਬਦੀਲ ਹੋ ਜਾਵੇਗਾ ਤੇ ਇਸ ਨਾਲ ਕੂੜੇ ਦੀ ਸਮੱਸਿਆ ਵੀ ਵੱਡੇ ਪੱਧਰ ਤੇ ਹੱਲ ਹੋਵੇਗੀ।

ਇਸ ਮੌਕੇ ਬਲਬੀਰ ਸਿੰਘ ਸਿੱਧੂ ਦੇ ਨਾਲ ਹਾਜ਼ਰ ਮਾਹਿਰ ਚੰਦਰ ਮੁਖੀ ਨੇ ਕਿਹਾ,”ਇਹ ਸਪਰੇ ਕਿਚਨ ਵੇਸਟ ਦੇ ਉੱਪਰ ਕੰਮ ਕਰਦਾ ਹੈ ਅਤੇ ਦੋ ਤਿੰਨ ਸਪਰੇਆਂ ਤੋਂ ਬਾਅਦ ਇਹ ਕਿਚਨ ਵੇਸਟ ਪੂਰੀ ਤਰ੍ਹਾਂ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ”।

ਉਹਨਾਂ ਕਿਹਾ ਕਿ ਪਹਿਲੀ ਸਪਰੇ ਤੋਂ ਬਾਅਦ ਹੀ ਇਸ ਕੂੜੇ ਤੋਂ ਬਦਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਨਾਲ ਹੀ ਮੱਖੀ ਮੱਛਰ ਵੀ ਆਉਣਾ ਬੰਦ ਹੋ ਜਾਂਦੇ ਹਨ ਕਿਉਂਕਿ ਇਹ ਕੂੜਾ ਉਹਨਾਂ ਦੇ ਖਾਣ ਲਾਇਕ ਨਹੀਂ ਰਹਿ ਜਾਂਦਾ। ਉਹਨਾਂ ਕਿਹਾ,”ਪਲਾਸਟਿਕ ਕੰਚ ਜਾਂ ਮਿੱਟੀ ਨੂੰ ਇਹ ਸਪਰੇ ਡੀਕੰਪੋਜ਼ ਨਹੀਂ ਕਰਦਾ ਪਰ ਕਿਚਨ ਵੇਸਟ ਉੱਤੇ ਬਹੁਤ ਜ਼ਿਆਦਾ ਲਾਭਕਾਰੀ ਹੈ”।

ਇਸ ਮੌਕੇ ਮਟੌਰ ਪਿੰਡ ਅਤੇ ਆਲੇ ਦੁਆਲੇ ਦੇ ਸੈਕਟਰਾਂ ਦੇ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Published on: ਮਾਰਚ 13, 2025 7:43 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।