BSF ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ 3.319 ਕਿਲੋ ਹੈਰੋਇਨ, ਦੋ ਪਿਸਤੌਲ ਤੇ ਦੋ ਸਮਾਰਟ ਫੋਨ ਬਰਾਮਦ

ਪੰਜਾਬ

ਅੰਮ੍ਰਿਤਸਰ, 13 ਮਾਰਚ, ਦੇਸ਼ ਕਲਿਕ ਬਿਊਰੋ :
ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪੰਜਾਬ ਵਿੱਚ ਇੱਕ ਵੱਡੀ ਖੁਫੀਆ ਮੁਹਿੰਮ ਦੌਰਾਨ ਪਾਕਿਸਤਾਨ ਤੋਂ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ 6 ਪੈਕੇਟ ਹੈਰੋਇਨ, ਦੋ ਪਿਸਤੌਲ ਅਤੇ ਦੋ ਸਮਾਰਟ ਫੋਨ ਬਰਾਮਦ ਕੀਤੇ।
ਇਹ ਆਪ੍ਰੇਸ਼ਨ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਹਰਦੋ ਰਤਨ ‘ਚ ਕੀਤਾ ਗਿਆ, ਜਿੱਥੇ ਬੀ.ਐੱਸ.ਐੱਫ ਨੇ ਸੂਚਨਾ ਦੇ ਆਧਾਰ ‘ਤੇ ਇਹ ਆਪ੍ਰੇਸ਼ਨ ਕੀਤਾ। ਸੂਤਰਾਂ ਅਨੁਸਾਰ ਬੀਐਸਐਫ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਸੁੱਟੀ ਜਾ ਸਕਦੀ ਹੈ।
ਇਸ ਇਨਪੁਟ ਦੇ ਅਧਾਰ ‘ਤੇ, ਬੀਐਸਐਫ ਦੇ ਜਵਾਨਾਂ ਨੇ ਨਿਗਰਾਨੀ ਵਧਾ ਦਿੱਤੀ ਅਤੇ ਸ਼ੱਕੀ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ। ਦੇਰ ਰਾਤ ਜਵਾਨਾਂ ਨੇ ਹਰਦੋ ਰਤਨ ਪਿੰਡ ਦੇ ਕੋਲ ਇੱਕ ਸ਼ੱਕੀ ਡਰੋਨ ਗਤੀਵਿਧੀ ਦੇਖੀ। ਬੀਐਸਐਫ ਦੇ ਜਵਾਨ ਤੁਰੰਤ ਹਰਕਤ ਵਿੱਚ ਆਏ, ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਿਲਹਾਲ ਜ਼ਬਤ ਕੀਤੇ ਗਏ ਮੋਬਾਈਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ, ਤਾਂ ਜੋ ਇਸ ਦੇ ਡੇਟਾ ਤੋਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਤਲਾਸ਼ੀ ਦੌਰਾਨ ਜਵਾਨਾਂ ਨੇ ਹੈਰੋਇਨ ਦੇ ਛੇ ਪੈਕੇਟ (ਕੁੱਲ ਵਜ਼ਨ 3.319 ਕਿਲੋ), ਦੋ 30 ਬੋਰ ਦੇ ਪਿਸਤੌਲ ਅਤੇ ਦੋ ਸਮਾਰਟਫ਼ੋਨ ਬਰਾਮਦ ਕੀਤੇ।

Published on: ਮਾਰਚ 13, 2025 10:44 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।