ਬਠਿੰਡਾ, 13 ਮਾਰਚ, ਦੇਸ਼ ਕਲਿਕ ਬਿਊਰੋ :
ਬਠਿੰਡਾ ਦੇ ਮੌੜ ਮੰਡੀ ’ਚ ਨਹਿਰ ਤੋਂ 19 ਸਾਲਾ ਚੈਰਿਸ ਗੋਯਲ ਦੀ ਲਾਸ਼ ਮਿਲਣ ਨਾਲ ਹਲਚਲ ਮਚ ਗਈ। ਚੈਰਿਸ ਚੰਡੀਗੜ੍ਹ ਵਿਖੇ ਪੜ੍ਹਦੀ ਸੀ ਅਤੇ ਆਪਣੇ ਪਿੰਡ ਆ ਰਹੀ ਸੀ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਪਰਿਵਾਰ ਨੇ ਥਾਣੇ ਅੱਗੇ ਧਰਨਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਚ ਇੱਕ ਪਤੀ-ਪਤਨੀ ਅਤੇ ਉਨ੍ਹਾਂ ਦਾ ਪੁੱਤ ਵੀ ਸ਼ਾਮਲ ਹੈ।
ਪਰਿਵਾਰ ਨੇ ਦੋਸ਼ ਲਗਾਇਆ ਕਿ ਜਾਣ-ਪਛਾਣ ਵਾਲਿਆਂ ਨੇ ਹੀ ਲੜਕੀ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕੀਤੀ ਹੈ। ਪੁਲਿਸ ਦੀ ਲਾਪਰਵਾਹੀ ਦੇ ਵਿਰੋਧ ’ਚ ਮੌੜ ਮੰਡੀ ਦੇ ਵਪਾਰੀਆਂ ਅਤੇ ਪਰਿਵਾਰ ਨੇ ਬਾਜ਼ਾਰ ਬੰਦ ਕਰਕੇ ਥਾਣੇ ਦਾ ਘਿਰਾਓ ਕੀਤਾ।
ਐੱਸ.ਐੱਸ.ਪੀ. ਬਠਿੰਡਾ ਅਮਨੀਤ ਕੋਡਲ ਨੇ ਦੱਸਿਆ ਕਿ ਮਾਮਲੇ ’ਚ ਦਰਜਨ ਤੋਂ ਵੱਧ ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਲਾਪਰਵਾਹੀ ਕਾਰਨ ਐੱਸ.ਐੱਚ.ਓ. ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Published on: ਮਾਰਚ 13, 2025 7:33 ਪੂਃ ਦੁਃ