ਮੋਹਾਲੀ: 14 ਮਾਰਚ, ਦੇਸ਼ ਕਲਿੱਕ ਬਿਓਰੋ
ਮੋਹਾਲੀ ‘ਚ ਪਾਰਕਿੰਗ ਨੂੰ ਲੈ ਕੇ ਵਿਵਾਦ ਵਧ ਜਾਣ ਨਾਲ ਵਿਗਿਆਨੀ 39 ਸਾਲਾ ਅਭਿਸ਼ੇਕ ਸਵਰਨਕਰ ਦੀ ਮੌਤ ਹੋ ਗਈ। ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵਿਖੇ ਤਾਇਨਾਤ ਸੀ। ਮੰਗਲਵਾਰ ਰਾਤ ਕਰੀਬ 8.30 ਵਜੇ ਜਦੋਂ ਉਹ ਆਪਣੇ ਘਰ ਦੇ ਬਾਹਰ ਬਾਈਕ ਪਾਰਕ ਕਰ ਰਿਹਾ ਸੀ । ਬਾਈਕ ਪਾਰਕ ਕਰਨ ਨੂੰ ਲੈ ਕੇ ਉਸ ਦਾ ਗੁਆਂਢੀ ਨਾਲ ਝਗੜਾ ਹੋ ਗਿਆ, ਜਿਸ ਕਾਰਨ ਗੁਆਂਢੀ ਨੇ ਉਸ ਨੂੰ ਮੁੱਕਾ ਮਾਰ ਦਿੱਤਾ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ ਅਤੇ ਉਨ੍ਹਾਂ ਦਾ ਡਾਇਲਸਿਸ ਚੱਲ ਰਿਹਾ ਸੀ। ਝਗੜੇ ਦੌਰਾਨ ਹੋਈ ਝੜਪ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਦੋਸ਼ੀ ਗੁਆਂਢੀ ਉਸਨੂੰ ਆਪਣੀ ਕਾਰ ਵਿੱਚ ਹਸਪਤਾਲ ਲੈ ਗਿਆ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਦੋਸ਼ੀ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Published on: ਮਾਰਚ 14, 2025 8:00 ਪੂਃ ਦੁਃ