ਚੰਡੀਗੜ੍ਹ: 14 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਉਨ੍ਹਾਂ ਕਲਾਕਾਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਧੰਨਵਾਦ ਕਿਉਂਕਿ ਮੇਰੀ ਗੱਲ ਤੁਰੰਤ ਪ੍ਰਭਾਵ ਨਾਲ ਸੁਣੀ ਗਈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ। ਸੁਨੰਦਾ ਸ਼ਰਮਾ ਭਾਵੁਕ ਹੁੰਦਿਆਂ ਕਿਹਾ ਕਿ ਉਹ ਪੂਰੇ ਪੰਜਾਬ ਇੰਡਸਟਰੀ ਦਾ ਧੰਨਵਾਦ ਕਰਨਾ ਚਾਹੁੰਦੀ ਹੈ, ਕਿਉਂਕਿ ਸਾਰਿਆਂ ਨੇ ਉਸਦਾ ਬਹੁਤ ਸਾਥ ਦਿੱਤਾ, ਕਰੀਬ ਦੋ ਸਾਲਾਂ ਦੀ ਜੱਦੋਜਹਿਦ ਤੋਂ ਬਾਅਦ ਰਾਹਤ ਮਿਲੀ ਹੈ। ਸੁਨੰਦਾ ਨੇ ਅੱਗੇ ਕਿਹਾ ਕਿ ਹੁਣ ਉਹ ਸੁਤੰਤਰ ਕਲਾਕਾਰ ਹੈ।ਸੁਨੰਦਾ ਸ਼ਰਮਾ ਨੇ ਅੱਗੇ ਕਿਹਾ- ਮੈਂ ਪੂਰੇ ਪੰਜਾਬ ਇੰਡਸਟਰੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਉਨ੍ਹਾ ਵਾਅਦਾ ਕੀਤਾ ਕਿ ਹੁਣ ਤੱਕ ਜਿਵੇਂ ਮੈਂ ਤੁਹਾਡਾ, ਫਿਲਮਾਂ ਰਾਹੀਂ, ਗੀਤਾਂ ਰਾਹੀਂ, ਆਪਣੀ ਸ਼ਾਇਰੀ ਰਾਹੀਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਤੁਹਾਡਾ ਮਨੋਰੰਜਨ ਕਰਦੀ ਰਹੀ ਹਾਂ ਉਸੇ ਤਰ੍ਹਾਂ ਕਰਦੀ ਰਹਾਂਗੀ।
Published on: ਮਾਰਚ 14, 2025 8:37 ਪੂਃ ਦੁਃ