ਚੰਡਗੜ੍ਹ, 15 ਮਾਰਚ, ਦੇਸ਼ ਕਲਿੱਕ ਬਿਓਰੋ :
ਭਾਜਪਾ ਆਗੂ ਦਾ ਬੀਤੇ ਰਾਤ ਨੂੰ ਗੁਆਂਢੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸੋਨੀਪਤ ਵਿੱਚ ਭਾਜਪਾ ਦੇ ਮੁੰਡਲਾਨਾ ਮੰਡਲ ਦੇ ਪ੍ਰਧਾਨ ਜਵਾਹਰਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਪਿੰਡ ਜਵਹਾਰਾ ਵਿਖੇ ਬੀਤੇ ਰਾਤ ਨੂੰ ਗੁਆਂਢੀਆਂ ਨੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮੁਢਲੀ ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਦੇ ਕਾਰਨ ਗੋਲੀ ਮਾਰ ਦਿੱਤੀ ਗਈ। ਮ੍ਰਿਤਕ ਨੇ ਗੁਆਂਢੀ ਦੀ ਭੁਆ ਦੇ ਨਾਂ ‘ਤੇ ਜ਼ਮੀਨ ਖਰੀਦੀ ਸੀ। ਮੁਲਜ਼ਮ ਨੇ ਜ਼ਮੀਨ ’ਤੇ ਪੈਰ ਨਾ ਰੱਖਣ ਦੀ ਚਿਤਾਵਨੀ ਦਿੱਤੀ ਸੀ। ਜ਼ਮੀਨ ਵਾਹੁਣ ਤੋਂ ਨਾਰਾਜ਼ ਗੁਆਂਢੀ ਨੇ ਬੀਤੀ ਰਾਤ ਉਸ ਨੂੰ 3 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
Published on: ਮਾਰਚ 15, 2025 10:27 ਪੂਃ ਦੁਃ