ਮੁਕਤਸਰ, 15 ਮਾਰਚ, ਦੇਸ਼ ਕਲਿੱਕ ਬਿਓਰੋ :
ਪਿੰਡ ਮੜ੍ਹਾਕ ਦੇ ਰਹਿਣ ਵਾਲੇ ਪਿਓ ਪੁੱਤ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਖਤਮ ਕਰਨ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੜ੍ਹਾਕ ਦੇ ਰਹਿਣ ਵਾਲੇ 42 ਸਾਲਾ ਗੁਰਲਾਲ ਸਿੰਘ ਅਤੇ ਉਸਦੇ 15 ਸਾਲਾ ਪੁੱਤ ਬਲਜੋਤ ਸਿੰਘ ਨੇ ਪਿੰਡ ਵੜਿੰਗ ਨੇੜੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਘਟਨਾ ਦਾ ਪਤਾ ਲਗਦਿਆਂ ਲੋਕ ਇਕੱਠੇ ਹੋ ਗਏ। ਇਸ ਸਬੰਧੀ ਪਤਾ ਲੱਗਣ ਉਤੇ ਥਾਣਾ ਬਰੀਵਾਲਾ ਪੁਲਿਸ ਨੇ ਮੌਕੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਸਿਰ ਕਰਜ਼ਾ ਸੀ ਜਿਸ ਤੋਂ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪਤਾ ਲੱਗਾ ਹੈ ਕਿ ਬਲਜੋਤ ਸਿੰਘ ਪਿੰਡ ਹਰੀਕੇ ਕਲਾਂ ਵਿਖੇ ਸਥਿਤ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਸੀ।
Published on: ਮਾਰਚ 15, 2025 4:06 ਬਾਃ ਦੁਃ