ਔਰਤਾਂ ਲਈ ਸਰਕਾਰੀ ਯੋਜਨਾ : ਹਰ ਮਹੀਨੇ ਮਿਲਣਗੇ 7000 ਰੁਪਏ, ਦੇਖੋ ਕਿਵੇਂ ਕੀਤਾ ਜਾ ਸਕਦਾ ਅਪਲਾਈ

ਪੰਜਾਬ ਰਾਸ਼ਟਰੀ

ਚੰਡੀਗੜ੍ਹ, 15 ਮਾਰਚ, ਦੇਸ਼ ਕਲਿੱਕ ਬਿਓਰੋ :

ਔਰਤਾਂ ਨੂੰ ਸਸ਼ਕਤ ਬਣਾਉਣ ਲਈ ਐਲਆਈਸੀ ਵੱਲੋਂ ਇਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਘੱਟ ਤੋਂ ਘੱਟ 7000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਸ ਯੋਜਨਾ ਦੀ ਸ਼ੁਰੂਆਤ ਦਸੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ। ਇਸ ਸਖੀ ਯੋਜਨਾ ਦੇ ਤਹਿਤ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਔਰਤਾਂ ਨੂੰ ਆਰਥਿਕ ਰੂਪ ਵਿੱਚ ਮਜ਼ਬੂਤ ਕਰਨਾ ਹੈ।

ਬੀਮਾ ਸਖੀ ਯੋਜਨਾ ਦਾ ਟੀਚਾ ਇਕ ਸਾਲ ਵਿੱਚ 100,000 ਬੀਮਾ ਸਖੀਆਂ ਨੂੰ ਯੋਜਨਾ ਤਹਿਤ ਜੋੜਨਾ ਹੈ, ਤਾਂ ਕਿ ਪੇਂਡੂ ਔਰਤਾਂ ਨੂੰ ਬੀਮਾ ਏਜੰਟ ਬਣਾਉਣ, ਰੁਜ਼ਗਾਰ ਦੇ ਮੌਕੇ ਅਤੇ ਪਿੰਡਾਂ ਵਿੱਚ ਬੀਮੇ ਬਾਰੇ ਜਾਗਰੂਕਤਾ ਵਧਾਉਣ ਦਾ ਮੌਕਾ ਦਿੱਤਾ ਜਾ ਸਕੇ। ਐਲਆਈਸੀ ਬੀਮਾ ਸਖੀ ਯੋਜਨਾ ਨਾਲ ਨਾ ਕੇਵਲ ਪੇਂਡੂ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਸਗੋਂ ਭਾਰਤ ਵਿੱਚ ਪਿਛੜੇ ਖੇਤਰਾਂ ਵਿੱਚ ਬੀਮਾ ਪਹੁੰਚਣ ਵਿੱਚ ਵੀ ਸੁਧਾਰ ਹੋਵੇਗਾ।

ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਸਮਰਥ ਬਣਾਉਣ ਅਤੇ ਵਿੱਤੀ ਮਜ਼ਬੂਤ ਬਣਾਉਣ ਦੇ ਟੀਚੇ ਵਿੱਚ ਯੋਗਦਾਨ ਦੇਣਾ ਹੈ। ਇਸ ਯੋਜਨਾ ਦਾ ਟੀਚਾ 18 ਸਾਲ ਤੋਂ 70 ਸਾਲ ਉਮਰ ਦੀਆਂ ਔਰਤਾਂ  ਸ਼ਾਮਲ ਹੋ ਸਕਦੀਆਂ ਹਨ।

ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਪ੍ਰਤੀ ਮਹੀਨਾ 7000 ਰੁਪਏ ਤੋਂ ਸ਼ੁਰੂ ਹੋਵੇਗੀ, ਪਹਿਲਾ ਸਾਲ ਦੌਰਾਨ ਹਰੇਕ ਨੂੰ 7000 ਰੁਪਏ ਮਿਲਣਗੇ। ਦੂਜੇ ਸਾਲ ਵਿੱਚ ਭੁਗਤਾਨ ਘਟ ਕੇ 6000 ਰੁਪਏ ਹੋ ਜਾਵੇਗਾ ਅਤੇ ਤੀਜੇ ਸਾਲ ਵਿੱਚ ਰਕਮ ਘਟ ਕੇ 5000 ਰੁਪਏ ਹੋ ਜਾਵੇਗੀ। ਸੇਲ ਟਾਰਗੇਟ ਹਾਸਲ ਕਰਨ ਜਾਂ ਉਸ ਤੋਂ ਅੱਗੇ ਨਿਕਲਣ ਵਾਲੀਆਂ ਔਰਤਾਂ ਨੂੰ ਵਾਧੂ ਕਮੀਸ਼ਨ ਦੇ ਕੇ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਕੰਮ ਕਰਨ ਦੀ ਆਜ਼ਾਦੀ ਹੈ। ਇਸ ਲਈ ਟ੍ਰੇਨਿੰਗ ਵੀ ਦਿੱਤੀ ਜਾਵੇਗੀ।

ਇਸ ਯੋਜਨਾ ਲਈ 18 ਸਾਲ ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਅਪਲਾਈ ਕਰਨ ਦੇ ਯੋਗ ਹਨ। ਇਸ ਲਈ ਘੱਟੋ ਘੱਟ 10ਵੀਂ ਪਾਸ ਕੀਤੀ ਹੋਵੇ ਅਤੇ ਪੇਂਡੂ ਖੇਤਰ ਦੀ ਰਹਿਣ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ ਜਾਵੇਗਾ। ਇਸ ਯੋਜਨਾ ਵਿੱਚ ਮੌਜੂਦਾ ਏਜੰਟ ਜਾਂ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਅਯੋਗ ਮੰਨਿਆ ਜਾਵੇਗਾ। ਇਸ ਯੋਜਨਾ ਤੋਂ ਲਾਭ ਲੈਣ ਵਾਲੇ ਐਲਆਈ ਸੀ ਦੀ ਵੈਬਸਾਈਟ ਉਤੇ ਵਧੇਰੀ ਜਾਣਕਾਰੀ ਲੈ ਸਕਦੇ ਹਨ।

Published on: ਮਾਰਚ 15, 2025 2:15 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।