ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਮੁਕੰਮਲ ਦਸਤਾਵੇਜ਼ ਚੈੱਕ ਕਰਕੇ ਪ੍ਰਾਪਰਟੀ ਖਰੀਦਣ ਦੀ ਸਾਲਾਹ

ਪੰਜਾਬ

ਬਠਿੰਡਾ, 16 ਮਾਰਚ : ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸਨ ਮੁਹਈਆ ਕਰਵਾਉਣ ਲਈ ਵਚਨਵੱਧ ਅਤੇ ਯਤਨਸ਼ੀਲ ਹੈ। ਇਸ ਤੋਂ ਇਲਾਵਾ ਭ੍ਰਿਸਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਖਰੀ ਉੱਤਰ ਰਹੀ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਥਾਨਕ ਵਰਧਮਾਨ ਪੋਲੀਟੈਕਸ ਇੰਡਸਟਰੀ ਡੱਬਵਾਲੀ ਰੋਡ ਵੱਲੋਂ ਉਦਯੋਗਿਕ ਖੇਤਰ ਨੂੰ ਰਿਹਾਇਸ਼ੀ ਖੇਤਰ ਵਿੱਚ ਤਬਦੀਲ ਕਰਨ ਅਤੇ ਸਰਕਾਰ ਨੂੰ ਬਣਦੀ ਫੀਸ ਅਦਾ ਨਾ ਕਰਨ ਦੇ ਮੱਦੇਨਜ਼ਰ ਵਰਧਮਾਨ ਇੰਡਸਟਰੀ ਦੇ ਐਮ.ਡੀ ਤੇ ਡਾਇਰੈਕਟਰ ‘ਤੇ ਕੇਸ ਦਰਜ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨਾਂ ਪ੍ਰਵਾਨਗੀ ਦੇ 595 ਏਕੜ ਉਦਯੋਗ ਜਮੀਨ ਵੇਚਣ ਦੇ ਦੋਸ਼ ਆਮ ਲੋਕਾਂ ਨੂੰ ਰਿਹਾਇਸ਼ੀ ਕਲੋਨੀ ਕੱਟੀ ਜਾ ਰਹੀ ਸੀ, ਜਿਸ ਦੇ ਮੱਦੇਨਜ਼ਰ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ‘ਤੇ ਸਖਤ ਐਕਸ਼ਨ ਲੈਂਦਿਆਂ ਕਾਨੂੰਨ ਵਿੱਚ ਰਹਿ ਕੇ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਪਾਸੇ ਕੋਈ ਆਪਣੀ ਪ੍ਰੋਪਰਟੀ ਖਰੀਦਣੀ ਹੈ ਤਾਂ ਉਸ ਸਬੰਧੀ ਪਹਿਲਾਂ ਮੁਕੰਮਲ ਦਸਤਾਵੇਜ਼ ਚੈਕ ਕਰ ਲਏ ਜਾਣ ਅਤੇ ਉਸ ਤੋਂ ਬਾਅਦ ਹੀ ਪ੍ਰਾਪਰਟੀ ਦੀ ਖ੍ਰੀਦ ਕੀਤੀ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Published on: ਮਾਰਚ 16, 2025 4:17 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।