ਮਾਨਸਾ: 16 ਮਾਰਚ, ਦੇਸ਼ ਕਲਿੱਕ ਬਿਓਰੋ
ਅੱਜ ਮਿਤੀH 16-03-2025 ਨੂੰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾH ਹਰਪ੍ਰੀਤ ਪਾਲ ਕੌਰ, ਮੁੱਖ ਖੇਤੀਬਾੜੀ ਅਫਸਰ, ਮਾਨਸਾ ਨੇ ਨਦੀਨ ਨਸ਼ਟ ਮੁਹਿੰਮ ਦਾ ਜਾਇਜਾ ਲਿਆ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਅਦੇਸ਼ ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਤੋਂ ਅਗੇਵੇਂ ਪ੍ਰਬੰਧ ਕਰਕੇ ਨਰਮੇ ਦੀ ਫਸਲ ਦਾ ਰਕਬਾ ਵਧਾਉਣਾ ਹੈ। ਉਹਨਾਂ ਇਹ ਵੀ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਤਕਨੀਕੀ ਕੈਂਪ ਲਗਾਕੇ ਕਿਸਾਨਾਂ ਨੂੰ ਬਦਲਵੇਂ ਨਦੀਨਾਂ ਜਿਵੇਂ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠਕੰਡਾ ਆਦਿ ਤੇ ਚਿੱਟੀ ਮੱਖੀ ਰਹਿੰਦੀ ਹੈ ਅਤੇ ਅਨੁਕੂਲ ਵਾਤਾਵਰਨ ਆਉਣ ਤੇ ਇਹ ਮੱਖੀ ਆਪਣੀ ਸੰਖਿਆ ਵਧਾ ਲੈਂਦੀ ਹੈ ਅਤੇ ਨਰਮੇ ਦੀ ਫਸਲ ਨੂੰ ਨੁਕਸਾਨ ਕਰਦੀ ਹੈ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠਕੰਡਾ ਜ਼ੋ ਆਮ ਤੌਰ ਤੇ ਸੜਕਾਂ ਦੇ ਕਿਨਾਰਿਆਂ, ਨਹਿਰਾਂ, ਕੱਸੀਆਂ, ਡਰੇਨਾਂ ਦੇ ਕੰਡਿਆਂ ਅਤੇ ਖੇਤਾਂ ਵਿੱਚ ਖਾਲੀ ਥਾਵਾਂ ਵਿੱਚ ਪਾਏ ਜਾਂਦੇ ਹਨ ਉਹਨਾਂ ਨੂੰ ਨਸ਼ਟ ਕਰਕੇ ਟੋਏ ਵਿੱਚ ਦੱਬ ਦੇਣਾ ਚਾਹੀਦਾ ਹੈ ਅਤੇ ਉਹਨਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਆਪਣੇ ਖੇਤਾਂ ਦਾ ਆਲਾ ਦੁਆਲਾ ਸਾਫ ਰੱਖਿਆ ਜਾਵੇ ।ਇਸ ਮੁਹਿੰਮ ਤਹਿਤ ਪੰਜਾਬ ਮੰਡੀ ਬੋਰਡ , ਜੰਗਲਾਤ ਵਿਭਾਗ, ਪੀHਡਬਲਯੂHਡੀ, ਸਕੂਲ ਸਿੱਖਿਆ ਵਿਭਾਗ, ਪੇਡੂ ਵਿਕਾਸ ਵਿਭਾਗ ਮਨਰੇਗਾ, ਸਿੰਚਾਈ ਅਤੇ ਡਰੇਨੇਜ਼ ਆਦਿ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਮੁਹਿੰਮ ਤਹਿਤ ਆਪਣੇ ਅਧੀਨ ਆਉਂਦੇ ਰਕਬੇ ਵਿੱਚ ਨਦੀਨਾਂ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ। ਇਸ ਸਮੇਂ ਡਾ ਹਰਬੰਸ ਸਿੰਘ, ਜਿਲ੍ਹਾ ਸਿਖਲਾਈ ਅਫਸਰ ਮਾਨਸਾ, ਜ਼ਸਲੀਨ ਕੌਰ ਧਾਲੀਵਾਲ, ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ, ਧਰਮਪਾਲ ਸਿੰਘ, ਖੇਤੀਬਾੜੀ ਉਪ ਨਿਰੀਖਕ ਅਤੇ ਮੋਹਤਬਾਰ ਕਿਸਾਨ ਮੌਜੂਦ ਸਨ।
Published on: ਮਾਰਚ 16, 2025 1:06 ਬਾਃ ਦੁਃ