ਨਵੀਂ ਦਿੱਲੀ, 16 ਮਾਰਚ, ਦੇਸ਼ ਕਲਿੱਕ ਬਿਓਰੋ :
ਬਲੂਚਿਸਤਾਨ ਵਿੱਚ ਫੌਜੀ ਕਾਫਲੇ ਉਤੇ ਵਿਦਰੋਹੀਆਂ ਵੱਲੋਂ ਵੱਡਾ ਹਮਲਾ ਕੀਤਾ ਗਿਆ। ਵਿਸਫੋਟ ਨਾਲ ਲੱਦੀ ਕਾਰ ਨਾਲ ਹਮਲਾਵਰ ਨੇ ਫੌਜ ਦੇ ਕਾਫਲੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੱਡਾ ਧਮਾਕਾ ਹੋਇਆ। ਇਸ ਭਿਆਨਕ ਅੱਤਵਾਦੀ ਹਮਲੇ ਵਿੱਚ 7 ਦੀ ਮੌਤ ਹੋਣੀ ਦੀ ਪੁਸ਼ਟੀ ਹੋਈ ਹੈ। ਦੂਜੇ ਪਾਸੇ ਵਿਦਰੋਹੀ ਗਰੁੱਪ ਬੀਐਲਏ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾਕਿ 90 ਸੁਰੱਖਿਆ ਕਰਮਚਾਰੀ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ, ਨੈਸ਼ਨਲ ਹਾਈਵੇ ਐਨ 40 ਉਤੇ ਹੋਏ ਅੱਤਵਾਦੀ ਹਮਲੇ ਵਿੱਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ, ਬਸ ਨੁਸ਼ਕੀ ਤੋਂ ਤਫਤਾਨ ਜਾ ਰਹੀ ਸੀ, ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਹੈ।
ਸੁਰੱਖਿਆ ਬਲਾਂ ਦੇ ਕਾਫਲੇ ਵਿੱਚ ਸੱਤ ਬੱਸਾਂ ਅਤੇ ਦੋ ਵਾਹਨ ਸ਼ਾਮਲ ਸਨ। ਇਕ ਬੱਸ ਨੂੰ ਆਈਈਡੀ ਨਾਲ ਲੱਡੀ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਜਬਰਦਸਤ ਧਮਾਕਾ ਹੋਇਆ।
Published on: ਮਾਰਚ 16, 2025 3:47 ਬਾਃ ਦੁਃ