AR Rehman: ਸੰਗੀਤਕਾਰ AR Rehman ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਆਸਕਰ ਜੇਤੂ ਸੰਗੀਤ ਨਿਰਦੇਸ਼ਕ ਲੰਡਨ ਤੋਂ ਵਾਪਸ ਆਏ ਅਤੇ ਚੇਨਈ ਦੇ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਡੀਹਾਈਡਰੇਸ਼ਨ ਦੀ ਸ਼ਿਕਾਇਤ ਹੋਈ। ਉਨ੍ਹਾ ਨੂੰ ਸਨੀਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਉਨ੍ਹਾਂ ਨੂੰ ਤੁਰੰਤ ਚੇਨਈ ਦੇ ਗ੍ਰੀਮਜ਼ ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਟੈਸਟ ਕੀਤੇ। ਸਫਰ ਦੀ ਵਜਾਹ ਕਾਰਨ ਉਨ੍ਹਾਂ ਨੂੰ ਦਰਦ ਦੀ ਸ਼ਿਕਾਇਤ ਹੋਣਾ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
Published on: ਮਾਰਚ 16, 2025 12:20 ਬਾਃ ਦੁਃ