ਚੰਡੀਗੜ੍ਹ, 17 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਪੀਜੀਆਈ ਵਿੱਚ ਆਯੂਸ਼ਮਾਨ ਸਕੀਮ ਦੇ ਨਕਦੀ ਰਹਿਤ ਇਲਾਜ ਵਿੱਚ ਕਰੋੜਾਂ ਰੁਪਏ ਦੇ ਘਪਲੇ ਅਤੇ ਧੋਖਾਧੜੀ ਦੀ ਜਾਂਚ ਹੁਣ ਹਿਮਕੇਅਰ ਸਕੀਮ ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ‘ਚ ਹਿਮਕੇਅਰ ਦੇ ਡਾਟਾ ਆਪਰੇਟਰ ਕਪਿਲ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਪੁਲੀਸ ਨੇ ਬਲਰਾਮ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਸ਼ੁਰੂਆਤ ‘ਚ ਆਯੁਸ਼ਮਾਨ ਯੋਜਨਾ ‘ਚ ਦਵਾਈਆਂ ਅਤੇ ਸਰਜੀਕਲ ਆਈਟਮਾਂ ਨੂੰ ਧੋਖਾਧੜੀ ਨਾਲ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
Published on: ਮਾਰਚ 17, 2025 1:39 ਬਾਃ ਦੁਃ