ਪਠਾਨਕੋਟ: 17 ਮਾਰਚ, ਕ੍ਰਿਸ਼ਨ ਚੰਦਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਅਤੇ ਪ੍ਰਮੁੱਖ ਸਕੱਤਰ ਸੀ੍ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਅੱਜ ਪਿੰਡ ਉਪਰਲਾ ਕਾਹਨਪੁਰ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਡਾਕਟਰ ਗੁਲਸ਼ਨ ਚੰਦ ਵੈਟਨਰੀ ਅਫਸਰ ਵੱਲੋ ਲਗਾਏ ਗਏ ਇਸ ਕੈਪ ਵਿੱਚ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ। ਡਾਕਟਰ ਗੁਲਸ਼ਨ ਨੇ ਪਠਾਨਕੋਟ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਤੰਦਰੂਸਤ ਰੱਖਣ ਲਈ ਆਪਣੇ ਘਰ ਤੋ ਹੀ ਦੁੱਧ ਅਤੇ ਦੁੱਧ ਤੋਂ ਬਣੀਆ ਵਸਤੂਆਂ ਜਿਵੇਂ ਕੀ ਪਨੀਰ ਮੱਖਣ ਦਹੀ ਖੋਆ ਆਦਿ ਪੈਦਾ ਕਰਨੀਆ ਪੈਣਗੀਆਂ ਆਪਣੇ ਘਰ ਤੋ ਦੁੱਧ ਪੈਦਾ ਕਰਨ ਨਾਲ ਮਨੁੱਖੀ ਸਰੀਰ ਕਈ ਭਿਆਨਕ ਬਿਮਾਰੀਆਂ ਤੋਂ ਬੱਚ ਸਕਦਾ ਹੈ ਇਸ ਤੋ ਇਲਾਵਾ ਡਾਕਟਰ ਗੁਲਸ਼ਨ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਆਪਣੇ ਪਸ਼ੂਆ ਨੂੰ ਘਰ ਤੋ ਹੀ ਫੀਡ ਤਿਆਰ ਕਰਨੀ ਚਾਹੀਦੀ ਹੈ ਘਰ ਤੋ ਬਣਾਈ ਫੀਡ ਬਜਾਰ ਨਾਲੋ ਸਸਤੀ ਅਤੇ ਭਰੋਸੇਯੋਗ ਹੁੰਦੀ ਹੈ ਇੱਕ ਕਵਿੰਟਲ ਫੀਡ ਬਣਾਉਣ ਲਈ 25 kg ਕਣਕ 20kg ਮੱਕੀ 20kg ਸਰੋ ਦੀ ਖੱਲ 10kg ਚੋਲਾ ਦੀ ਕਣੀ 20 kg ਚੋਖਰ 2kg ਧਾਤਾ ਦਾ ਚੂਰਾ 2kg ਕਾਲਾ ਨਮਕ 1/2kg ਮਿੱਠਾ ਸੋਡਾ 1/2 kg ਤਾਰਾ ਮੀਰਾ ਦਿ ਸਾਮਲ ਹਨ ਅਖੀਰ ਵਿੱਚ ਡਾਕਟਰ ਗੁਲਸ਼ਨ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਕਿਹਾ ਕੀ ਆਪਣੇ ਪਸ਼ੂਆ ਦਾ ਇਲਾਜ ਸਿਰਫ਼ ਸਰਕਾਰੀ ਪਸ਼ੂ ਹਸਪਤਾਲ ਤੋ ਹੀ ਕਰਵਾਉਣਾ ਚਾਹੀਦਾ ਹੈ ਕਿਸੇ ਵੀ ਝੋਲਾਛਾਪ ਡਾਕਟਰ ਤੋ ਨਹੀਂ ਕਰਵਾਉਣਾ ਚਾਹੀਦਾ ਕਿਉਂਕਿ ਝੋਲਾਛਾਪ ਡਾਕਟਰ ਤੋਂ ਇਲਾਜ ਕਰਵਾਉਣ ਨਾਲ ਪਸ਼ੂ ਵਿੱਚ ਬਾਂਝਪਨ ਅਤੇ ਰੀਪਿਟ ਬਰੀਡਿੰਗ ਵਰਗੀਆਂ ਬਿਮਾਰੀਆਂ ਹੋਣ ਦਾ ਪਸ਼ੂ ਵਿੱਚ ਖ਼ਤਰਾ ਹੁੰਦਾ ਹੈ ਅਖੀਰ ਵਿੱਚ ਆਏ ਹੋਏ ਪਸ਼ੂ ਪਾਲਕਾ ਨੂੰ ਮੁਫ਼ਤ ਦਵਾਈਆਂ ਦਿੱਤੀਆ ਗਈਆ ਕੈਪ ਵਿੱਚ ਆਏ ਹੋਏ ਪਸ਼ੂ ਪਾਲਕਾ ਨੇ ਡਾਕਟਰ ਗੁਲਸ਼ਨ ਜੀ ਨੂੰ ਕਈ ਸਵਾਲ ਕੀਤੇ ਇਸ ਕੈਪ ਵਿੱਚ ਮੰਜੂ ਬਾਲਾ ਤਿ੍ਸਲਾ ਦੇਵੀ ਰਮਾ ਦੇਵੀ ਮੋਨੀਕਾ ਦੇਵ ਰਾਜ ਰਾਣੀ ਦੇਵੀ ਸੁਭਾਸ ਸਿੰਘ ਰਨਯੋਧ ਸਿੰਘ ਆਦਿ ਹਾਜਰ ਸਨ
Published on: ਮਾਰਚ 17, 2025 8:03 ਬਾਃ ਦੁਃ