ਲੁਧਿਆਣਾ, 17 ਮਾਰਚ, ਦੇਸ਼ ਕਲਿਕ ਬਿਊਰੋ :
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੱਜ 18 ਮਾਰਚ ਨੂੰ ਇਨਡੋਰ ਸਟੇਡੀਅਮ ‘ਚ ਰੈਲੀ ਹੈ। ਕੱਲ੍ਹ ਉਹ ਖੁਦ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਅੱਜ ਕੇਜਰੀਵਾਲ ਅਤੇ ਭਗਵੰਤ ਮਾਨ ਲੁਧਿਆਣਾ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ।
ਉਹ ਕਾਰੋਬਾਰੀਆਂ ਨਾਲ ਉਨ੍ਹਾਂ ਦੇ ਕਾਰੋਬਾਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕਰਨਗੇ। ਹਲਕਾ ਪੱਛਮੀ ਵਿੱਚ ਕੁਝ ਮਹੀਨਿਆਂ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਕੇਜਰੀਵਾਲ ਅਤੇ ਮਾਨ ਅੱਜ ਵਿਧਾਇਕਾਂ ਨਾਲ ਗੁਪਤ ਮੀਟਿੰਗ ਵੀ ਕਰਨਗੇ। ਅੱਜ ਜ਼ਿਮਨੀ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਚਰਚਾ ਹੋਵੇਗੀ।
Published on: ਮਾਰਚ 17, 2025 9:25 ਪੂਃ ਦੁਃ