ਮੁਹਾਲੀ , 17 ਮਾਰਚ, ਦੇਸ਼ ਕਲਿਕ ਬਿਊਰੋ :
ਮੁਹਾਲੀ ਜਿਲ੍ਹੇ ਦੀ ਡੇਰਾਬੱਸੀ ਅਦਾਲਤ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸਾਹਿਲ ਕੁਮਾਰ ਪੁੱਤਰ ਕੇਹਰ ਸਿੰਘ, ਵਾਸੀ ਢੇਹਾ ਕਲੋਨੀ, ਮੁਬਾਰਿਕਪੁਰ ਹੱਥਕੜੀ ਸਮੇਤ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਪੁਲਿਸ ਅਨੁਸਾਰ, ਸਾਹਿਲ ਕੁਮਾਰ ਨੂੰ ਥਾਣਾ ਡੇਰਾਬੱਸੀ ਦੇ ਮੁਕੱਦਮਾ ਨੰ: 56 ਅਧੀਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਦੌਰਾਨ, ਭੀੜ ਦਾ ਫਾਇਦਾ ਚੁੱਕਦੇ ਹੋਏ ਸਾਹਿਲ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
ਘਟਨਾ ਪਿੱਛੋਂ ਪੁਲਿਸ ਅਲਰਟ ਹੋ ਗਈ ਹੈ ਅਤੇ ਮੁਲਜ਼ਮ ਦੀ ਤਲਾਸ਼ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉੱਚ ਅਧਿਕਾਰੀਆਂ ਨੇ ਕਿਹਾ ਕਿ ਸਾਹਿਲ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਵਲੋਂ ਨਜ਼ਦੀਕੀ ਇਲਾਕਿਆਂ ਦੀ ਚੈਕਿੰਗ ਤੇ ਮੁਲਜ਼ਮ ਦੀ ਤਲਾਸ਼ ਜਾਰੀ ਹੈ।
Published on: ਮਾਰਚ 17, 2025 10:38 ਪੂਃ ਦੁਃ