ਲੁਧਿਆਣਾ, 19 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀਆਂ ਵਿਚਕਾਰ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਇਕ ਹਵਾਲਾਤੀ ਦੇ ਸਿਰ ‘ਤੇ ਦੂਜੇ ਹਵਾਲਾਤੀ ਨੇ ਪਿਆਜ਼ ਕੱਟਣ ਵਾਲਾ ਕਟਰ ਮਾਰ ਦਿੱਤਾ। ਇਸ ਝੜਪ ਵਿੱਚ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ।
ਜੇਲ੍ਹ ਦੀ ਬੈਰਕ ‘ਚ ਰੌਲਾ ਸੁਣ ਕੇ ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਜੇਲ੍ਹ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਕ ਹਵਾਲਾਤੀ ਦੇ ਸਿਰ ‘ਤੇ ਟਾਂਕੇ ਲੱਗੇ ਸਨ ਅਤੇ ਦੂਜੇ ਦੀਆਂ ਉਂਗਲੀਆਂ ‘ਤੇ ਸੱਟ ਲੱਗੀ ਹੈ।
Published on: ਮਾਰਚ 19, 2025 1:26 ਬਾਃ ਦੁਃ