19 ਮਾਰਚ 1994 ਨੂੰ ਜਾਪਾਨ ਦੇ ਯੋਕੋਹਾਮਾ ਵਿਖੇ 1.60 ਲੱਖ ਆਂਡਿਆਂ ਤੋਂ 1383 ਵਰਗ ਫੁੱਟ ਆਕਾਰ ਦਾ ਦੁਨੀਆ ਦਾ ਸਭ ਤੋਂ ਵੱਡਾ ਆਮਲੇਟ ਤਿਆਰ ਕੀਤਾ ਗਿਆ ਸੀ
ਚੰਡੀਗੜ੍ਹ, 19 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 19 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 19 ਮਾਰਚ ਦੇ ਇਤਿਹਾਸ ਉੱਤੇ :-
- 2008 ਵਿੱਚ ਅੱਜ ਦੇ ਦਿਨ, ਡੋਨਕੁਪਰ ਰਾਏ ਨੇ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ ਸੀ।
- 19 ਮਾਰਚ 2004 ਨੂੰ ਅਮਰੀਕਾ ਨੇ ਪਹਿਲੀ ਵਾਰ ਡਬਲਯੂ.ਟੀ.ਓ. ਵਿੱਚ ਚੀਨ ਵਿਰੁੱਧ ਮੁਕੱਦਮਾ ਕੀਤਾ ਸੀ।
- ਅੱਜ ਦੇ ਦਿਨ 2001 ‘ਚ ਬ੍ਰਿਟੇਨ ਦੇ ਉੱਚ ਸਦਨ ਨੇ ਸੰਗੀਤਕਾਰ ਨਦੀਮ ਦੀ ਹਵਾਲਗੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
- 1998 ਵਿਚ 19 ਮਾਰਚ ਨੂੰ ਅਟਲ ਬਿਹਾਰੀ ਵਾਜਪਾਈ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ।
- 19 ਮਾਰਚ 1994 ਨੂੰ ਜਾਪਾਨ ਦੇ ਯੋਕੋਹਾਮਾ ਵਿਖੇ 1.60 ਲੱਖ ਆਂਡਿਆਂ ਤੋਂ 1383 ਵਰਗ ਫੁੱਟ ਆਕਾਰ ਦਾ ਦੁਨੀਆ ਦਾ ਸਭ ਤੋਂ ਵੱਡਾ ਆਮਲੇਟ ਤਿਆਰ ਕੀਤਾ ਗਿਆ ਸੀ।
- 1990 ਵਿਚ 19 ਮਾਰਚ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਪਹਿਲੀ ਵਾਰ ਮਹਿਲਾ ਵਿਸ਼ਵ ਆਈਸ ਹਾਕੀ ਮੁਕਾਬਲਾ ਕਰਵਾਇਆ ਗਿਆ ਸੀ।
- ਅੱਜ ਦੇ ਦਿਨ 1977 ਵਿਚ ਫਰਾਂਸ ਨੇ ਮੁਰੂਰਾ ਟਾਪੂ ‘ਤੇ ਪ੍ਰਮਾਣੂ ਪ੍ਰੀਖਣ ਕੀਤਾ ਸੀ।
- 1972 ਵਿਚ 19 ਮਾਰਚ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋਸਤੀ ਸਮਝੌਤਾ ਹੋਇਆ ਸੀ।
- ਅੱਜ ਦੇ ਦਿਨ 1965 ਵਿੱਚ ਇੰਡੋਨੇਸ਼ੀਆ ਨੇ ਸਾਰੀਆਂ ਵਿਦੇਸ਼ੀ ਤੇਲ ਕੰਪਨੀਆਂ ਦਾ ਰਾਸ਼ਟਰੀਕਰਨ ਕੀਤਾ ਸੀ।
- 19 ਮਾਰਚ 1953 ਨੂੰ ਅਕੈਡਮੀ ਅਵਾਰਡ ਪਹਿਲੀ ਵਾਰ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤੇ ਗਏ ਸਨ।
- ਅੱਜ ਦੇ ਦਿਨ 1944 ਵਿੱਚ ਆਜ਼ਾਦ ਹਿੰਦ ਫੌਜ ਨੇ ਉੱਤਰ-ਪੂਰਬੀ ਭਾਰਤ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਸੀ।
- 19 ਮਾਰਚ 1920 ਨੂੰ ਯੂਐਸ ਸੈਨੇਟ ਨੇ ਲੀਗ ਆਫ਼ ਨੇਸ਼ਨਜ਼ ਵਿੱਚ ਸ਼ਾਮਲ ਹੋਣ ਲਈ ਵੋਟ ਦਿੱਤੀ ਸੀ।
- ਅੱਜ ਦੇ ਦਿਨ 1895 ਵਿੱਚ ਲੂਮੀਅਰ ਬ੍ਰਦਰਜ਼ ਨੇ ਆਪਣੇ ਨਵੇਂ ਪੇਟੈਂਟ ਸਿਨੇਮਾਟੋਗ੍ਰਾਫ ਨਾਲ ਪਹਿਲੀ ਫੁਟੇਜ ਰਿਕਾਰਡ ਕੀਤੀ ਸੀ।
- 19 ਮਾਰਚ 1877 ਨੂੰ ਆਸਟ੍ਰੇਲੀਆ ਨੇ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਟੈਸਟ ਮੈਚ ਵਿਚ ਇੰਗਲੈਂਡ ਨੂੰ 45 ਦੌੜਾਂ ਨਾਲ ਹਰਾਇਆ ਸੀ।
Published on: ਮਾਰਚ 19, 2025 7:14 ਪੂਃ ਦੁਃ