ਲੁਧਿਆਣਾ, 19 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਬੀਤੀ ਰਾਤ ਸਾਢੇ 10 ਵਜੇ ਦੇ ਕਰੀਬ ਫਿਰੋਜ਼ਪੁਰ ਰੋਡ ‘ਤੇ ਇਕ ਸਵਿਫਟ ਕਾਰ ਨੂੰ ਕਰੀਬ 12 ਵਿਅਕਤੀਆਂ ਨੇ ਘੇਰ ਲਿਆ। ਕਾਰ ‘ਚ ਬੈਠੇ ਦੁੱਧ ਕਾਰੋਬਾਰੀ ਅਤੇ ਉਸ ਦੇ ਸਹਾਇਕ ‘ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਉਸ ਦੀ ਸੋਨੇ ਦੀ ਚੇਨ ਅਤੇ ਮੋਬਾਈਲ ਫੋਨ ਲੁੱਟ ਲਿਆ।
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਪਛਾਣ ਪ੍ਰੀਤਪਾਲ ਸਿੰਘ (42) ਵਾਸੀ ਸਿੱਧਵਾਂ ਬੇਟ ਅਤੇ ਬੰਟੀ (24) ਵਾਸੀ ਪਿੰਡ ਨਿਹਾਲ ਸਿੰਘ ਵਾਲਾ ਵਜੋਂ ਹੋਈ ਹੈ।
ਪ੍ਰੀਤਪਾਲ ਨੇ ਦੋਸ਼ ਲਗਾਇਆ ਕਿ ਮੁੱਖ ਹਮਲਾਵਰ ਦਾਖਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਤੋਂ ਜ਼ਬਰਦਸਤੀ ਪੈਸੇ ਮੰਗਣ ‘ਤੇ ਜਦੋਂ ਉਸ ਨੇ ਦਿੱਤੇ ਤਾਂ ਹਮਲਾਵਰਾਂ ਨੇ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਦੇਰ ਰਾਤ ਉਨ੍ਹਾਂ ਨੇ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਪ੍ਰੀਤਪਾਲ ਦੇ ਸਿਰ ‘ਤੇ ਟਾਂਕੇ ਲੱਗੇ ਹਨ।
Published on: ਮਾਰਚ 19, 2025 9:51 ਪੂਃ ਦੁਃ