ਨਵੀਂ ਦਿੱਲੀ, 19 ਮਾਰਚ, ਦੇਸ਼ ਕਲਿੱਕ ਬਿਓਰੋ :
Gold Price ਅੱਜ ਕੀਮਤਾਂ ਵਿੱਚ ਹੋਏ ਵਾਧੇ ਨਾਲ ਸੋਨਾ ਨਵੇਂ ਸਿਖਰਾਂ ਉਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਉਤੇ ਪਹੁੰਚ ਗਈਆਂ ਹਨ। ਮਲਟੀ ਕਮੋਡਿਟੀ ਐਕਸਚੇਂਜ ਦੀ ਆਧਿਕਾਰਿਤ ਵੈਬਸਾਈਟ ਮੁਤਾਬਕ 4 ਅਪ੍ਰੈਲ ਨੂੰ ਅਨੁਬੰਧਾਂ ਲਈ ਐਮਸੀਐਕਸ ਗੋਲਡ 0.20 ਫੀਸਦੀ ਵਧਕੇ 88.890 ਰੁਪਏ ਪ੍ਰਤੀ 10 ਗ੍ਰਾਮ ਲਈ ਸਭ ਤੋਂ ਜ਼ਿਆਦਾ ਉਚ ਪੱਧਰ ਉਤੇ ਪਹੁੰਚ ਗਿਆ ਹੈ।
ਇੰਟਰਨੈਸ਼ਨਲ ਮਾਰਕੀਟ ਵਿੱਚ ਬੁੱਧਵਾਰ ਨੂੰ ਸੋਨਾ 3000 ਡਾਲਰ ਪ੍ਰਤੀ ਔਂਸ ਦੇ ਖਾਸ ਪੱਧਰ ਉਤੇ ਰਿਹਾ। ਇਹ ਪਿਛਲੇ ਸੈਸ਼ਨ ਵਿੱਚ ਰਿਕਾਰਡ ਉਚਾਈ ਦੇ ਕਰੀਬ ਸੀ।
Published on: ਮਾਰਚ 19, 2025 12:55 ਬਾਃ ਦੁਃ