ਦਿੜ੍ਹਬਾ: 19 ਮਾਰਚ (ਜਸਵੀਰ ਲਾਡੀ )
ਮਾਲਵੇ ਦੀ ਸਿਰਕੱਢ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਵੱਲੋਂ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਦਰਵੇਂ ਖੂਨਦਾਨ ਕੈਂਪ ਦਾ ਆਯੋਜਨ 16/17 ਮਾਰਚ ਨੂੰ ਵਿਸ਼ਵ ਕਰਮਾ ਮੰਦਰ ਚੀਮਾਂ ਵਿਖੇ ਕੀਤਾ ਗਿਆ ! ਜਿਸ ਵਿੱਚ ਨੌਜਵਾਨ ਵਰਗ ਔਰਤਾਂ ਅਤੇ ਮਰਦਾਂ ਸਮੇਤ ਬਜ਼ੁਰਗਾਂ ਨੇ ਵੀ ਪੂਰੀ ਹਿੰਮਤ ਨਾਲ ਖੂਨਦਾਨ ਕੀਤਾ ! ਸੋਸ਼ਲ ਸਾਈਟਾਂ ਤੇ ਨਿੱਤ ਦਿਨ ਪੰਜਾਬ ਦੇ ਗੱਭਰੂਆਂ ਨੂੰ ਜੋ ਇਹ ਕਹਿ ਕੇ ਭੰਡਦੇ ਨੇ ਕੇ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੀ ਹੈ ਉਸ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਪੰਜਾਬ ਦੇ ਨੌਜਵਾਨਾਂ ਨੇ ਉਤਸ਼ਾਹ ਭਰੇ ਲਹਿਜੇ ਵਿੱਚ ਅੱਗੇ ਤੋਂ ਵੀ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ! ਇਸ ਮੌਕੇ ਇਲਾਕੇ ਦੇ ਹਰ ਵਰਗ ਦੇ ਨੁਮਾਇੰਦਿਆਂ ਨੇ ਆਪਣੀ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ ਸਮੁੱਚਾ ਪੱਤਰਕਾਰ ਭਾਈਚਾਰਾ, ਬਿਜ਼ਨਸ ਮੈਨ , ਡਾਕਟਰ ਸਾਹਿਬਾਨ , ਵਿਦਿਅਕ ਅਦਾਰੇ, ਰਾਜਨੀਤਕ ਪਾਰਟੀਆਂ , ਬੁਧੀਜੀਵੀਆਂ , ਵਾਤਾਵਰਨ ਪ੍ਰੇਮੀਆਂ ਨੇ ਵੀ ਹਿੱਸਾ ਲਿਆ ! ਇਸ ਮੌਕੇ ਤੇ ਬੋਲਦਿਆਂ ਸਾਰੇ ਆਏ ਮਹਿਮਾਨਾਂ ਨੇ ਖ਼ੂਨਦਾਨ ਕਰਨ ਆਏ ਖੂਨਦਾਨੀਆਂ ਲਈ ਉਤਸ਼ਾਹ ਵਧਾਊ ਸ਼ਬਦ ਬੋਲ ਕੇ ਪਿੱਠ ਤੇ ਥਾਪੜਾ ਦਿੱਤਾ ! ਜੋੜ ਮੇਲੇ ਦੌਰਾਨ ਵਿੱਕੀ ਆਸਟ੍ਰੇਲੀਆ ਦੀ ਟੀਮ ਨਵਦੀਪ ਕਲੇਰ , ਮਨਜੀਤ ਸਿੰਘ , ਜੱਗੀ ਧੂਰੀ , ਯਾਦੂ ਆਸਟ੍ਰੇਲੀਆ ਨੇ ਸਾਰੇ ਕਲੱਬ ਮੈਂਬਰਾਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਖੂਨਦਾਨ ਕੈਂਪ ਲਗਾਉਣ ਦੀਆਂ ਵਧਾਈਆਂ ਦਿੱਤੀਆਂ !
ਇਸ ਸਮੇਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਪਹੁੰਚੇ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ , ਅਰਵਿੰਦ ਖੰਨਾ ਸੰਗਰੂਰ , ਰਜਿੰਦਰ ਦੀਪਾ ਸੁਨਾਮ , ਜਸਵਿੰਦਰ ਧੀਮਾਨ , ਦਮਨ ਬਾਜਵਾ , ਵਿਨਰਜੀਤ ਗੋਲਡੀ , ਰਾਹੁਲਇੰਦਰ ਸਿੱਧੂ , ਦੁਰਲੱਭ ਸਿੱਧੂ , ਅੰਮ੍ਰਿਤ ਰਾਜ ਚੱਠਾ , ਗੁਰਸ਼ਰਨ ਕੌਰ ਰੰਧਾਵਾ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਸੁਰਿੰਦਰਪਾਲ ਸਿੰਘ ਸਿਬੀਆ ਗਿਆਨ ਸਿੰਘ ਮਾਨ ਸਤੌਜ , ਬੀਰਬਲ ਸਿੰਘ ਪ੍ਰਧਾਨ ਨਗਰ ਪੰਚਾਇਤ ਚੀਮਾਂ , ਮਨਪ੍ਰੀਤ ਮਨੀ ਮੀਤ ਪ੍ਰਧਾਨ , ਤਰਲੋਚਨ ਗੋਇਲ , ਸੁਖਦੇਵ ਸਿੰਘ ਦੇਬੀ , ਮਹਿੰਦਰ ਪਾਲ ਬਾਤਿਸ਼ , ਪ੍ਰੀਤ ਡੌਟ , ਬੱਬੂ ਐਮ ਸੀ , ਹਰਪ੍ਰੀਤ ਸਿੰਘ ਚਹਿਲ ਐਮ ਸੀ , ਕੁਲਦੀਪ ਸਿੱਧੂ ਐਮ ਸੀ , ਬਲਜਿੰਦਰ ਸਿੰਘ ਐਮ ਸੀ ਕੁਲਦੀਪ ਸਿੰਘ ਐਮ ਸੀ , ਲੱਖੀ ਬਾਂਸਲ ਐਮ ਸੀ , ਡਾ: ਸੁਰੇਸ਼ ਕੁਮਾਰ , ਕੁਲਦੀਪ ਕੁਮਾਰ ਗਾਮਾ ਲੈਬ , ਡਾ: ਚਮਕੌਰ ਸਿੰਘ ਛਾਜਲਾ , ਸੰਜੀਵ ਕੁਮਾਰ ਸਿੰਗਲਾ , ਜੈ ਦੇਵ ਸ਼ਰਮਾ , ਐਡਵੋਕੇਟ ਮਨਪ੍ਰੀਤ ਸਿੰਘ , ਮੱਖਣ ਸ਼ਾਹਪੁਰ , ਜੰਗੀਰ ਸਿੰਘ ਰਤਨ ! ਹਰ ਸਾਲ ਦੀ ਤਰ੍ਹਾਂ ਰਿਫਰੈਸ਼ਮੈਂਟ ਦੀ ਸੇਵਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਕੀਤੀ !ਸੰਸਥਾ ਦੇ ਪ੍ਰਧਾਨ ਜਸਵਿੰਦਰ ਸ਼ਰਮਾ , ਚਮਕੌਰ ਸਿੰਘ ਅਤੇ ਹਰਜੀਤ ਸਿੰਘ ਬਬਲੀ ਨੇ ਦੱਸਿਆ ਕਿ ਕੈਂਪ ਵਿੱਚ ਵੀਹ ਔਰਤਾਂ ਤੋਂ ਇਲਾਵਾ 269 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ ! ਪ੍ਰਦੀਪ ਕੁਮਾਰ ਬਿੱਟੂ , ਗੁਰਵਿੰਦਰ ਸਿੰਘ ਗੱਗੀ , ਕਮਲਦੀਪ ਸ਼ਰਮਾ , ਗੁਰਦੀਪ ਸਿੰਘ ਦੀਪਾ , ਵਿੱਕੀ ਸ਼ਰਮਾ ਨੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਤੋਂ ਇਲਾਵਾ ਮੈਡਲ , ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਵ ਸ਼ਰਮਾ , ਅਮਨਦੀਪ ਖਾਂ , ਗੁਰਮੀਤ ਸਿੰਘ ਲਾਡੀ , ਹਰਿੰਦਰ ਸਿੰਘ ਫਤਿਹਗੜ੍ਹ , ਸੁਰਿੰਦਰ ਸਿੰਘ , ਲਖਵਿੰਦਰ ਸਿੰਘ ਧੀਮਾਨ , ਪੰਕਜ਼ ਸ਼ਰਮਾ , ਮਿੱਠੂ ਸਿੰਘ , ਸੁਖਪਾਲ ਸਿੰਘ , ਕੰਵਰਪਾਲ ਸਿੰਘ ਮਾਨਸ਼ਾਹੀਆ , ਲਾਲ਼ ਚੰਦ ਸ਼ਰਮਾ , ਰਾਜਵੰਤ ਸਿੰਘ ਨਹਿਲ , ਭੋਲਾ ਸਿੰਘ , ਹੰਸਾ ਸਿੰਘ , ਗੱਗੀ ਖਾਨ , ਚਮਕੌਰ ਸਿੰਘ ਚੀਮਾ , ਜੰਟਾ ਸਿੰਘ , ਧਰਮ ਪਾਲ ਸ਼ਰਮਾ ਆਦਿ ਹਾਜ਼ਰ ਸਨ !
Published on: ਮਾਰਚ 19, 2025 3:36 ਬਾਃ ਦੁਃ