ਚੰਡੀਗੜ੍ਹ, 19 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖੋਰਾਂ ਦੇ ਹੱਕ ਵਿੱਚ ਹੜਤਾਲ ਕਰਨ ਵਾਲਿਆਂ ਨੂੰ ਫਿਰ ਇਕ ਵਾਰ ਸਖਤ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਤੰਗ ਕਰਕੇ ਸਰਕਾਰ ਉਤੇ ਦਬਾਓ ਬਣਾਉਣਾ ਨਹੀਂ ਚਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਹੋਇਆ ਕਿਹਾ ਕਿ ਰਿਸ਼ਵਤਖੋਰਾਂ ਦੇ ਫੜ੍ਹੇ ਜਾਣ ਉਤੇ ਤਹਿਸੀਲਦਾਰ ਹੜਤਾਲ ਕਰਕੇ ਲੋਕਾਂ ਨੂੰ ਤੰਗ ਕਰਕੇ ਸਰਕਾਰ ਉਤੇ ਦਬਾਅ ਬਣਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਰਿਸ਼ਵਤਖੋਰੀ ਵਿੱਚ ਫਸੇ ਮੁਲਾਜ਼ਮਾਂ ਦੇ ਹੱਕ ‘ਚ ਹੜਤਾਲਾਂ ਕਰਨ ਵਾਲਿਆਂ ਨਾਲ ਅਸੀਂ ਕਦੇ ਵੀ ਸਮਝੌਤਾ ਨਹੀਂ ਕਰਾਂਗੇ। ਭ੍ਰਿਸ਼ਟਾਚਾਰ ਵਿਰੁੱਧ ਅਸੀਂ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੇ ਹਾਂ। ਕਿਸੇ ਵੀ ਭ੍ਰਿਸ਼ਟ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਕੋਈ ਵੀ ਹੋਵੇ।
ਰਿਸ਼ਵਤਖੋਰੀ ਵਿੱਚ ਫਸੇ ਮੁਲਾਜ਼ਮਾਂ ਦੇ ਹੱਕ 'ਚ ਹੜਤਾਲਾਂ ਕਰਨ ਵਾਲਿਆਂ ਨਾਲ ਅਸੀਂ ਕਦੇ ਵੀ ਸਮਝੌਤਾ ਨਹੀਂ ਕਰਾਂਗੇ। ਭ੍ਰਿਸ਼ਟਾਚਾਰ ਵਿਰੁੱਧ ਅਸੀਂ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੇ ਹਾਂ। ਕਿਸੇ ਵੀ ਭ੍ਰਿਸ਼ਟ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਕੋਈ ਵੀ ਹੋਵੇ।
— Bhagwant Mann (@BhagwantMann) March 18, 2025
……..
रिश्वतखोरी में फंसे कर्मचारियों के समर्थन में… pic.twitter.com/cw82bfiKnj
Published on: ਮਾਰਚ 19, 2025 8:24 ਪੂਃ ਦੁਃ