ਅਗਨੀਵੀਰ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਸ਼ਰੂ

ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਮਾਰਚ, ਦੇਸ਼ ਕਲਿੱਕ ਬਿਓਰੋ :

ਡਿਪਟੀ ਡਾਇਰੈਕਟਰ ਰੋਜ਼ਗਾਰ, ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਅੱਜ ਇੱਥੇ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਰਜਿਸਟ੍ਰੇਸ਼ਨ ਕਰਨ ਲਈ ਲਿੰਕ ਫਰਵਰੀ ਦੇ ਚੌਥੇ ਹਫ਼ਤੇ ਤੋਂ ਅਪ੍ਰੈਲ 2025 ਦੇ ਦੂਜੇ ਹਫ਼ਤੇ ਤੱਕ ਖੋਲ੍ਹਿਆ ਗਿਆ ਹੈ। ਇਸ ਲਈ ਚਾਹਵਾਨ ਪ੍ਰਾਰਥੀ ਵੈਬਸਾਈਟ (https://www.joinindianarmy.nic.in/Authentication.aspx) ਪੋਰਟਲ ਤੇ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਟੈਸਟ ਮਲਟੀ ਲੈਗੂਏਜ਼ (Multi Language) ਵਿੱਚ ਲਿਆ ਜਾ ਸਕਦਾ ਹੈ। ਇਸ ਭਰਤੀ ਲਈ ਹਰੇਕ ਪ੍ਰਾਰਥੀ 2 ਟਰੇਡਜ਼ ਵਿੱਚ ਅਪਲਾਈ ਕਰ ਸਕਦਾ ਹੈ। ਭਰਤੀ ਲਈ ਯੋਗਤਾ ਮਾਪਦੰਡ 17 ਸਾਲ ਤੋਂ 21 ਸਾਲ ਦੀ ਉਮਰ ਦੇ ਉਮੀਦਵਾਰਾਂ ਲਈ 50 ਫੀਸਦੀ ਕੁੱਲ ਅੰਕਾਂ ਨਾਲ ਬਾਰ੍ਹਵੀਂ ਜਮਾਤ ਪਾਸ ਅਤੇ ਹਰੇਕ ਵਿਸ਼ੇ ਵਿੱਚ 40 ਫੀਸਦੀ ਅੰਕਾਂ ਜਿਵੇਂ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਜਾਂ ਆਈਟੀ/ਪੌਲੀਟੈਕਨਿਕ ਕਾਲਜ ਤੋਂ 02/03 ਸਾਲ ਦਾ ਡਿਪਲੋਮਾ/ਡਿਗਰੀ ਪਾਸ ਲਾਜ਼ਮੀ ਹੈ। ਪ੍ਰਾਰਥੀ www.joinindianarmy.com ਵੈੱਬਸਾਈਟ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਸ ਭਰਤੀ ਲਈ ਦੂਸਰਾ ਪੜਾਅ ਔਨਲਾਈਨ ਸਾਂਝਾ ਦਾਖਲਾ ਪ੍ਰੀਖਿਆ (CEE) ਜੂਨ ਦੇ ਤੀਜੇ ਹਫ਼ਤੇ ਤੋਂ ਜੁਲਾਈ 2025 ਦੇ ਪਹਿਲੇ ਹਫ਼ਤੇ ਤੱਕ ਰੱਖਿਆ ਗਿਆ ਹੈ, ਲਿਖਤੀ ਪ੍ਰੀਖਿਆ (CEE) ਦੀ ਤਿਆਰੀ ਲਈ, ਉਮੀਦਵਾਰਾਂ ਲਈ ਸੀ-ਪਾਈਟ (C-PYTE) ਕੇਂਦਰ ਵਿਖੇ ਤਿਆਰੀ ਕਰਵਾਈ ਜਾਵੇਗੀ। ਇਸ ਭਰਤੀ ਲਈ ਆਖਰੀ ਪੜਾਅ ਰੈਲੀਆਂ (ਸਰੀਰਕ ਟੈਸਟ) ਜੋ ਕਿ ਅਗਸਤ 2025 ਦੇ ਪਹਿਲੇ ਹਫ਼ਤੇ ਤੋਂ ਬਾਅਦ ਲਿਆ ਜਾਵੇਗਾ। ਉਮੀਦਵਾਰਾਂ ਨੂੰ 5 ਮਿੰਟ 30 ਸਕਿੰਟ ਵਿੱਚ 1600 ਮੀਟਰ (ਚਾਰ ਦੌਰ) ਦੀ ਦੌੜ ਹੋਵੇਗੀ, ਜਿਸ ਲਈ 400 ਮੀਟਰ ਦਾ ਟੈੱਕ ਹੋਵੇਗਾ। ਜਿਸ ਲਈ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਰੈਲੀ (Rally) ਦੀ ਤਿਆਰੀ ਕਰਨ ਲਈ ਨੌਜਵਾਨਾਂ ਲਈ ਰਨਿੰਗ ਪ੍ਰੈਕਟਿਸ (Running Practice) ਕਰਨੀ ਲਾਜ਼ਮੀ ਹੈ।

Published on: ਮਾਰਚ 20, 2025 2:52 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।