ਬੈਂਗਲੁਰੂ, 20 ਮਾਰਚ, ਦੇਸ਼ ਕਲਿਕ ਬਿਊਰੋ :
ਐਲਨ ਮਸਕ ਦੀ ਕੰਪਨੀ X ਨੇ ਕਰਨਾਟਕ ਉੱਚ ਅਦਾਲਤ ਵਿੱਚ ਭਾਰਤ ਸਰਕਾਰ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ IT ਐਕਟ ਦੀ ਧਾਰਾ 79(3)(ਬੀ) ਦੇ ਇਸਤੇਮਾਲ ਦੇ ਤਰੀਕੇ ਨੂੰ ਚੁਣੌਤੀ ਦਿੱਤੀ ਗਈ ਹੈ।
X ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਭਾਰਤ ਵਿੱਚ IT ਐਕਟ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਇਸ ਦੇ ਜਰੀਏ ਸਰਕਾਰ ਕੰਟੈਂਟ ਨੂੰ ਬਲੌਕ ਕਰ ਰਹੀ ਹੈ। ਸੈਂਸਰਸ਼ਿਪ ਦਾ ਇਹ ਤਰੀਕਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਵਿਅਕਤੀ ਦੇ ਅਧਿਕਾਰ ਦਾ ਉਲੰਘਨ ਕਰਦਾ ਹੈ।
ਸੋਸ਼ਲ ਮੀਡੀਆ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਕੰਟੈਂਟ ਇੰਨੀ ਆਸਾਨੀ ਨਾਲ ਹਟਣ ਲੱਗੇ ਤਾਂ ਉਹ ਯੂਜ਼ਰਜ਼ ਦਾ ਭਰੋਸਾ ਖੋ ਦੇਣਗੇ, ਜਿਸ ਨਾਲ ਕੰਪਨੀ ਦੇ ਕਾਰੋਬਾਰ ’ਤੇ ਅਸਰ ਪਵੇਗਾ।
Published on: ਮਾਰਚ 20, 2025 5:50 ਬਾਃ ਦੁਃ