ਚੰਡੀਗੜ੍ਹ: 20 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਦੇ ਬਚਾਅ ਲਈ ਇਹਨਾਂ ਸਰਹੱਦਾਂ ਨੂੰ ਖੋਲ੍ਹਣ ਦੀ ਲੋੜ ਸੀ। ਉਨ੍ਹਾਂ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਪੰਜਾਬ ਦੀਆਂ ਸਰਹੱਦਾਂ ਬੰਦ ਹੋਣ ਨਾਲ ਪੰਜਾਬ ਦੇ ਸਮੁੱਚੇ ਵਪਾਰ ਨੂੰ ਘਾਟਾ ਪੈ ਰਿਹਾ ਸੀ।
ਪੰਜਾਬ ਦੀਆਂ ਸੂਬਾ ਸਰਹੱਦਾਂ ਬੰਦ ਹੋਣ ਨਾਲ਼ ਇੱਥੋਂ ਦਾ ਖੇਤੀ, ਡੇਅਰੀ ਤੇ ਪੋਲਟਰੀ ਉਤਪਾਦ ਸਮੇਤ ਹਰ ਖੇਤਰ ਲਗਾਤਾਰ ਭਾਰੀ ਨੁਕਸਾਨ ਅਤੇ ਵਪਾਰਕ ਘਾਟਿਆਂ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਨਾਲ਼ ਹੀ ਇਹ ਬੇਰੁਜ਼ਗਾਰੀ 'ਚ ਵਾਧੇ ਦਾ ਵੀ ਕਾਰਨ ਬਣ ਰਿਹਾ ਸੀ ਜਿਸ ਦੇ ਘਾਤਕ ਨਤੀਜਿਆਂ ਤੋਂ ਪੰਜਾਬ ਦੀ ਜਵਾਨੀ ਦੇ ਬਚਾਅ ਲਈ ਇਹਨਾਂ ਸਰਹੱਦਾਂ ਨੂੰ ਖੋਲ੍ਹਣ ਦੀ… pic.twitter.com/KCoer8EbCi
— AAP Punjab (@AAPPunjab) March 20, 2025
Published on: ਮਾਰਚ 20, 2025 12:40 ਬਾਃ ਦੁਃ