ਮੋਹਾਲੀ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 21 ਮਾਰਚ ਨੂੰ

ਰੁਜ਼ਗਾਰ

ਮੋਹਾਲੀ, 20 ਮਾਰਚ: ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਚੀਮਾ ਬੁਆਇਲਰਜ਼ ਦੇ ਸਹਿਯੋਗ ਨਾਲ ਮਿਤੀ 21-03-2025, ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਚੀਮਾ ਬੁਆਇਲਰਜ਼, ਡੀ-188, ਸੈਕਟਰ-74, ਇੰਡਸਟਰੀਅਲ ਏਰੀਆ ਏਅਰਪੋਰਟ ਰੋਡ, ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਸਾਮ 2 ਵਜੇ ਤੱਕ ਹੋਵੇਗਾ।

ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਿਤੀ 21-03-2025 (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਣਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਚੀਮਾ ਬੁਆਇਲਰਜ਼ ਕੰਪਨੀ ਵੱਲੋਂ ਮਸ਼ੀਨ ਉਪਰੇਟਰ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਜਿਲ੍ਹਾ ਮੋਹਾਲੀ ਹੋਵੇਗਾ।
ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਆਈ ਟੀ ਆਈ ਇਲੈਕਟ੍ਰੀਕਲ ਅਤੇ ਆਈ ਟੀ ਆਈ ਮਕੈਨੀਕਲ ਪਾਸ ਭਾਗ ਲੈ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ https://forms.gle/YJT3mE3E4iKxJNEV8 ਲਿੰਕ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨਕਾਰਡ, ਰੀਜ਼ੀਊਮ ਨਾਲ ਲਿਆਉਣ, ਤਾਂ ਕਿ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਇਸ ਤੋ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।

Published on: ਮਾਰਚ 20, 2025 3:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।