ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਕਿਸਾਨ ਮੋਰਚੇ ਉਪਰ ਕੀਤੇ ਜਬਰ ਦੀ ਸਖਤ ਨਿਖੇਧੀ

Punjab

 ਪਠਾਨਕੋਟ: 20 ਮਾਰਚ, ਦੇਸ਼ ਕਲਿੱਕ ਬਿਓਰੋ 

ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਉਪਰੰਤ ਜਾ ਰਹੇ  ਕਿਸਾਨ ਆਗੂਆਂ ਨੂੰ ਗਿਰਫਤਾਰ ਕਰਨਾ  ਅਤੇ ਮੋਰਚਾ ਲਾ ਰਹੇ ਕਿਸਾਨਾਂ ਨੂੰ ਗਿਰਫਤਾਰ ਕਰਨਾ ਬੇਹੱਦ ਨਿੰਦਣਯੋਗ ਕਾਰਵਾਈ ਹੈ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪੰਜਾਬ ਸਰਕਾਰ ਦੇ ਇਸ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ   ਵੱਲੋਂ ਜਾਰੀ ਕੀਤੇ ਪਰੈਸ ਬਿਆਨ ਰਾਂਹੀ ਪੰਜਾਬ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨ ਆਗੂਆਂ ਨਾਲ ਕੀਤੇ ਜਾ ਰਹੇ ਵਤੀਰੇ ਨੂੰ ਬਹੁਤ ਮੰਦਭਾਗਾ ਦੱਸਿਆ ਹੈ। ਪੰਜਾਬ ਦੇ ਮੁੱਖ ਮੰਤਰੀ ਸੱਤਾ ਵਿਚ ਆਉਣ ਤੋਂ ਪਹਿਲਾਂ ਖੁਦ ਨੂੰ ਕਿਸਾਨ, ਮਜਦੂਰ, ਮੁਲਾਜਮ ਵਰਗ ਦੇ ਮਸੀਹਾ ਹੋਣ ਦਾ ਦਾਅਵਾ ਕਰਦੇ ਰਹੇ ਹਨ।ਆਮ ਆਦਮੀ ਪਾਰਟੀ ਲੋਕਾਂ ਨੂੰ ਭਰੋਸੇ ਦਿੰਦੀ ਰਹੀ ਹੈ ਕੇ ਉਨਾਂ ਦੇ ਰਾਜ ਵਿਚ ਕਿਸੇ ਨੂੰ ਧਰਨਾ ਨਹੀ ਲਾਉਣਾ ਪਵੇਗਾ।ਪੰਜਾਬ ਦੇ ਕਿਸਾਨਾ ਮਜਦੂਰ ਮੁਲਾਜਮ ਵਰਗ ਨੇ ਬੜੀ ਆਸਾਂ ਨਾਲ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ।ਪਰੰਤੂ ਮੌਜੂਦਾ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕਿਰਤੀ ਕਿਸਾਨ ਮਜਦੂਰ ਮੁਲਾਜਮ ਵਰਗ ਦੇ ਮਸਲੇ ਉੱਥੇ ਦੇ ਉਥੇ ਹੀ ਖੜੇ ਹਨ।ਸ਼ਾਂਤਮਈ ਅੰਦੋਲਨ ਕਰਨ ਜਾ ਰਹੇ ਲੋਕਾਂ ਨੂੰ ਘਰਾਂ ਵਿਚ ਗਿਰਫਤਾਰ ਕਰਕੇ ਸਮੁੱਚੇ ਪੰਜਾਬ ਨੂੰ ਖੁਲੀ ਜੇਲ ਵਿਚ ਤਬਦੀਲ ਕਰਨਾ ਲੋਕਤੰਤਰ ਦਾ ਵੱਡਾ ਘਾਣ ਹੈ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕੇ ਲੋਕਤੰਤਰੀ ਰਵਾਇਤਾਂ ਉਪਰ ਚਲਦਿਆਂ  ਕਿਸਾਨ ਲੀਡਰਸ਼ਿਪ ਨਾਲ ਗੱਲਬਾਤ ਕਰੇ ਅਤੇ  ਲੋਕਾਂ ਦੇ ਮਸਲਿਆਂ ਦਾ ਨਿਬੇੜਾ ਕਰੇ।

         ਇਸ ਮੌਕੇ ਸੂਬਾ  ਮੁੱਖ ਸਲਾਹਕਾਰ  ਦਲਜੀਤ ਸਿੰਘ ਚਾਹਲ,ਆਡਿਟ ਸਕੱਤਰ ਹਰਦੀਪ ਸਿੰਘ ਗਿਆਨਾ,ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ, ਸੀਨੀਅਰ ਮੀਤ ਪ੍ਰਧਾਨ ਧਰਮਵੀਰ ਸਿੰਘ ਸਰਾਂ, ਵਿਜੇ ਕੰਬੋਜ ਫਾਜਿਲਕਾ, ਜਗਜੀਤ ਸਿੰਘ ਦੁੱਲਟ,ਸਤਿਨਾਮ ਸਿੰਘ ਅਮ੍ਰਿਤਸਰ, ਰਜਿੰਦਰ ਕੰਬੋਜ,ਮੋਹਿਤ ਕਪੂਰਥਲਾ, ਦਮਨਦੀਪ ਸਿੰਘ ਰੋਪੜ, ਹਰਦੀਪ ਸਿੰਘ ਮੋਗਾ ,ਰਾਕੇਸ਼ ਸੈਣੀ ਪਠਾਣਕੋਟ,ਅਜਾਇਬ ਸਿੰਘ ਕੇ ਪੀ ਨਵਾਂਸ਼ਹਿਰ,ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ ਅਤੇ ਸੂਬਾ ਪਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ ਸਮੇਤ ਹੋਰ ਸੂਬਾਈ ਆਗੂ ਹਾਜਰ ਸਨ।

Published on: ਮਾਰਚ 20, 2025 11:59 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।