ਸੁਰੱਖਿਆ ਬਲਾਂ ਨੇ 18 ਨਕਸਲੀ ਮਾਰ ਮੁਕਾਏ, ਇਕ ਜਵਾਨ ਸ਼ਹੀਦ

ਰਾਸ਼ਟਰੀ


ਰਾਏਪੁਰ, 20 ਮਾਰਚ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਦਾਂਤੇਵਾੜਾ ਅਤੇ ਬੀਜਾਪੁਰ ਸਰਹੱਦ ‘ਤੇ ਫੋਰਸ ਨੇ 18 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇੱਕ ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਦਾ ਜਵਾਨ ਸ਼ਹੀਦ ਹੋ ਗਿਆ ਹੈ।
ਫੋਰਸ ਨਕਸਲੀਆਂ ਦੇ ਕੋਰ ਖੇਤਰ ਵਿੱਚ ਦਾਖਲ ਹੋ ਗਈ ਹੈ। ਜਵਾਨਾਂ ਨੇ ਨਕਸਲੀਆਂ ਦੇ ਵੱਡੇ ਕਾਡਰਾਂ ਨੂੰ ਘੇਰ ਲਿਆ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਅਜੇ ਵੀ ਜਾਰੀ ਹੈ। ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਨਾਰਾਇਣਪੁਰ-ਦਾਂਤੇਵਾੜਾ ਸਰਹੱਦ ‘ਤੇ ਸਥਿਤ ਥੁਲਾਥੁਲੀ ਇਲਾਕੇ ‘ਚ ਆਈਈਡੀ ਧਮਾਕੇ ‘ਚ ਦੋ ਜਵਾਨ ਜ਼ਖਮੀ ਹੋ ਗਏ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇੱਥੇ ਵੀ ਸਰਚ ਆਪਰੇਸ਼ਨ ਜਾਰੀ ਹੈ।

Published on: ਮਾਰਚ 20, 2025 1:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।