31 ਮਾਰਚ ਤੱਕ ਨਾ ਕੀਤਾ ਇਹ ਕੰਮ ਤਾਂ ਕਰਨਾ ਪਵੇਗਾ ਪ੍ਰੇਸ਼ਾਨੀ ਦਾ ਸਾਹਮਣਾ
ਨਵੀਂ ਦਿੱਲੀ, 20 ਮਾਰਚ, ਦੇਸ਼ ਕਲਿੱਕ ਬਿਓਰੋ :
Google Pay, PhonePe, Paytm ਦੀ ਵਰਤੋਂ ਕਰਨ ਵਾਲਿਆਂ ਲਈ ਇਕ ਅਹਿਮ ਜ਼ਰੂਰੀ ਖਬਰ ਹੈ। Google Pay, PhonePe, Paytm ਦੇ ਰਾਹੀਂ UPI ਵਰਨ ਵਾਲਿਆਂ ਲਈ 1 ਅਪ੍ਰੈਲ ਤੋਂ ਨਿਯਮ ਬਦਲਣ ਜਾ ਰਹੇ ਹਨ। ਪਿਛਲੇ ਦਿਨੀਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਯੂਪੀਆਈ ਤੋਂ ਲਿੰਕ ਉਨ੍ਹਾਂ ਮੋਬਾਇਲ ਨੰਬਰ ਨੂੰ ਬੈਂਕ ਅਕਾਊਂਟ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ, ਜੋ ਲੰਮੇ ਸਮੇਂ ਤੋਂ ਐਕਟਿਵ ਨਹੀਂ ਹੈ। ਜੇਕਰ ਤੁਹਾਡਾ ਵੀ ਬੈਂਕ ਅਕਾਊਂਟ ਕਿਸੇ ਅਜਿਹੇ ਮੋਬਾਇਲ ਨੰਬਰ ਨਾਲ ਲਿੰਕ ਹੈ ਜੋ ਐਕਟਿਵ ਨਹੀਂ ਹੈ ਤਾਂ ਉਸ ਨੂੰ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ UPI ਪੇਮੈਂਟ ਕਰਨ ਲਈ ਮੁਸ਼ਕਲ ਦਾ ਸਾਹਮਣੇ ਆ ਸਕਦੀ ਹੈ।
ਐਨਪੀਸੀਆਈ ਨੇ ਇਹ ਫੈਸਲਾ ਰੋਜ਼ਾਨਾ ਦਿਨ ਹੋ ਰਹੇ ਵਧਦੇ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਜਿੰਨਾਂ ਮੋਬਾਇਲ ਨੰਬਰ ਦਾ ਕੋਈ ਵਰਤੋਂ ਨਹੀਂ ਹੋ ਰਿਹਾ ਹੈ ਮਤਲਬ ਐਕਟਿਵ ਨਹੀਂ ਹੈ ਉਹ ਬੈਕਿੰਗ ਅਤੇ ਯੂਪੀਆਈ ਸਿਸਟਮ ਵਿੱਚ ਤਕਨੀਕੀ ਸਮੱਸਿਆ ਪੈਦਾ ਕਰ ਰਹੇ ਹਨ। ਜੇਕਰ ਟੈਲੀਕਾਮ ਆਪਰੇਟਰਜ਼ ਇਨ੍ਹਾਂ ਨੰਬਰਾਂ ਨੂੰ ਕਿਸੇ ਹੋਰ ਦੇ ਨਾਮ ਉਤੇ ਜਾਰੀ ਕਰ ਦਿੱਤੇ ਹਨ, ਤਾਂ ਇਸ ਨਾਲ ਧੋਖਾਧੜੀ ਦਾ ਖਤਰਾ ਵਧ ਸਕਦਾ ਹੈ। ਸਰਕਾਰ ਦਾ ਕੰਮ ਲੋਕਾਂ ਨੂੰ ਸੁਰੱਖਿਅਤ ਰੱਖਣਾ ਅਤੇ ਫਰਜ਼ੀਵਾੜਾ ਤੋਂ ਬਚਾਉਣਾ ਹੈ।
Published on: ਮਾਰਚ 20, 2025 12:04 ਬਾਃ ਦੁਃ