ਜਲੰਧਰ, 21 ਮਾਰਚ, ਦੇਸ਼ ਕਲਿਕ ਬਿਊਰੋ :
ਪੁਲਿਸ ਨੇ ਅੱਜ ਜਲੰਧਰ ਦੇ ਭਾਰਗਵ ਕੈਂਪ ਸਥਿਤ ਸ਼੍ਰੀ ਕਬੀਰ ਮੰਦਿਰ ਨੇੜੇ ਤਿੰਨ ਨਸ਼ਾ ਤਸਕਰ ਭਰਾਵਾਂ ਦੇ ਘਰ ਢਾਹ ਦਿੱਤੇ। ਨਸ਼ਾ ਤਸਕਰ ਤਿੰਨੋਂ ਭਰਾ ਨਸ਼ਾ ਵੇਚਦੇ ਸਨ। ਅੱਜ ਸਵੇਰੇ ਭਾਰਗਵ ਕੈਂਪ ਵਿੱਚ ਪੁਲੀਸ ਨੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ’ਤੇ ਬੁਲਡੋਜ਼ਰ ਚਲਾ ਕੇ ਤਿੰਨਾਂ ਨਸ਼ਾ ਤਸਕਰ ਭਰਾਵਾਂ ਦੇ ਘਰ ਢਾਹ ਦਿੱਤੇ ਗਏ।
ਇਸ ਮੌਕੇ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪੁਲਿਸ ਕਿਸੇ ਵੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਤਿਆਰ ਸੀ। ਵਰਿੰਦਰ ਸਿੰਘ ਉਰਫ਼ ਮੌਲਾ, ਉਸ ਦਾ ਭਰਾ ਰੋਹਿਤ ਅਤੇ ਜਤਿੰਦਰ ਵਾਸੀ ਭਾਰਗਵ ਕੈਂਪ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਹਨ।
ਇਨ੍ਹਾਂ ਤਿੰਨਾਂ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਉਹ ਨਸ਼ਾ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ ਸਨ। ਜਿਸ ਦੇ ਚੱਲਦਿਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਉਕਤ ਤਿੰਨਾਂ ਭਰਾਵਾਂ ਖਿਲਾਫ ਕਾਰਵਾਈ ਕੀਤੀ ਗਈ।
Published on: ਮਾਰਚ 21, 2025 12:30 ਬਾਃ ਦੁਃ