ਲੁਧਿਆਣਾ, 21 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਰਾਤ ਕਰੀਬ ਸਾਢੇ 12 ਵਜੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਅਤੇ ਸੀਆਈਏ ਸਟਾਫ਼ ਦੀ ਟੀਮ ਨੇ ਧਾਂਦਰਾ ਰੋਡ ‘ਤੇ 3 ਬਦਮਾਸ਼ਾਂ ਦਾ ਐਨਕਾਊਂਟਰ ਕੀਤਾ। ਬਦਮਾਸ਼ਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਬਦਮਾਸ਼ ਬਿਨਾਂ ਨੰਬਰ ਦੀ ਸਵਿਫਟ ਕਾਰ ‘ਚ ਜਾ ਰਹੇ ਸਨ।
ਪਹਿਲਾਂ ਬਦਮਾਸ਼ਾਂ ਨੇ ਪੁਲਸ ‘ਤੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਦੇ ਲੱਤਾਂ ‘ਚ ਗੋਲੀ ਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਬਦਮਾਸ਼ਾਂ ਕੋਲੋਂ ਦੋ ਨਜਾਇਜ਼ ਪਿਸਤੌਲ ਵੀ ਬਰਾਮਦ ਕੀਤੇ ਹਨ।
ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਬਦਮਾਸ਼ਾਂ ਨੂੰ ਦੇਰ ਰਾਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖਮੀ ਬਦਮਾਸ਼ਾਂ ਦੀ ਪਛਾਣ ਅੰਕੁਸ਼ (23), ਮੁਦਿਤ (24) ਅਤੇ ਅਭਿਜੀਤ ਮੰਡ (24) ਵਜੋਂ ਹੋਈ ਹੈ।
Published on: ਮਾਰਚ 21, 2025 1:40 ਬਾਃ ਦੁਃ