ਫ਼ਤਹਿਗੜ੍ਹ ਸਾਹਿਬ, 21 ਮਾਰਚ, ਦੇਸ਼ ਕਲਿਕ ਬਿਊਰੋ :
ਸਰਹਿੰਦ ਦੇ ਪਿੰਡ ਮਾਧੋਪੁਰ ਨੇੜੇ ਵੈਲਡਿੰਗ ਦੀ ਦੁਕਾਨ ‘ਚ ਹੋਏ ਭਿਆਨਕ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।
ਇਹ ਹਾਦਸਾ ਐੱਚ.ਪੀ. ਇੰਜੀਨੀਅਰ ਵਰਕਸ਼ਾਪ ‘ਚ ਵਾਪਰਿਆ, ਜਿੱਥੇ ਮਨੋਜ ਤਿਵਾੜੀ (ਵਾਸੀ ਸਰਹਿੰਦ), ਅਵਤਾਰ ਸਿੰਘ (ਵਾਸੀ ਪਿੰਡ ਸਾਨੀਪੁਰ) ਅਤੇ ਨਰਿੰਦਰ ਕੁਮਾਰ (ਵਾਸੀ ਪਿੰਡ ਸੁਹਾਗਹੇੜੀ) ਵੈਲਡਿੰਗ ਦਾ ਕੰਮ ਕਰ ਰਹੇ ਸਨ। ਉਹ ਇਕ ਤੇਲ ਦੇ ਟੈਂਕਰ ਦੀ ਵੈਲਡਿੰਗ ਕਰ ਰਹੇ ਸਨ।ਇਸ ਦੌਰਾਨ ਅਚਾਨਕ ਟੈਂਕਰ ‘ਚ ਧਮਾਕਾ ਹੋ ਗਿਆ।
ਧਮਾਕਾ ਇਨਾ ਵੱਡਾ ਸੀ ਕਿ ਮਨੋਜ ਤਿਵਾੜੀ ਅਤੇ ਅਵਤਾਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ ਨਰਿੰਦਰ ਕੁਮਾਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ‘ਚ ਜੁਟੀ ਹੋਈ ਹੈ।
Published on: ਮਾਰਚ 21, 2025 7:55 ਪੂਃ ਦੁਃ