ਕੁਝ ਦਿਨ ਪਹਿਲਾਂ ਪ੍ਰਾਈਵੇਟ ਪਾਰਟ ‘ਚ ਪਾ ਦਿੱਤੀਆਂ ਸੀ ਮਿਰਚਾਂ, ਪਰਚਾ ਦਰਜ
ਲੁਧਿਆਣਾ, 21 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਪਿਤਾ ਦੀ ਗੰਦੀ ਹਰਕਤ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਪਣੀ ਧੀ ਨੂੰ ਸ਼ੀਸ਼ੇ ਦੇ ਸਾਹਮਣੇ ਨੰਗੀ ਖੜ੍ਹੀ ਕਰ ਦਿੰਦਾ ਹੈ। ਫਿਰ ਉਸ ਨਾਲ ਦੁਰਵਿਵਹਾਰ ਕਰਦਾ ਹੈ। ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਦਰਿੰਦੇ ਨੇ ਬੇਟੀ ਦੇ ਪ੍ਰਾਈਵੇਟ ਪਾਰਟ ‘ਚ ਮਿਰਚ ਪਾਊਡਰ ਵੀ ਪਾ ਦਿੱਤਾ ਸੀ। ਪਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਮਾਂ ਨੇ ਹੈਬੋਵਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਜੱਜ ਦੇ ਘਰ ਲੱਗੀ ਅੱਗ ਨੇ ਭੇਦ ਖੋਲ੍ਹਿਆ, ਮਿਲੇ ਕਰੋੜਾਂ ਰੁਪਏ
ਥਾਣਾ ਹੈਬੋਵਾਲ ਦੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਬੀਤੀ 20 ਮਾਰਚ ਨੂੰ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਘਰ ਦੇ ਬੈੱਡਰੂਮ ‘ਚ ਸੀ ਤਾਂ ਉਸ ਦੇ ਪਿਤਾ ਨੇ ਅੰਦਰ ਆ ਕੇ ਉਸ ਦੇ ਸਾਰੇ ਕੱਪੜੇ ਲਾਹ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ।ਇਸ ਤੋਂ ਬਾਅਦ ਪਿਤਾ ਨੇ ਸਮੁੱਚੀ ਔਰਤ ਜਾਤੀ ਲਈ ਅਪਸ਼ਬਦ ਬੋਲੇ।
ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਐੱਸਐੱਚਓ ਮਧੂ ਬਾਲਾ ਨੇ ਤੁਰੰਤ ਦਰਿੰਦੇ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲੀਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
Published on: ਮਾਰਚ 21, 2025 10:58 ਪੂਃ ਦੁਃ