ਚੰਡੀਗੜ੍ਹ, 21 ਮਾਰਚ, ਦੇਸ਼ ਕਲਿਕ ਬਿਊਰੋ :
ਕਿਸਾਨਾਂ ਦੇ ਧਰਨੇ ਕਾਰਨ 13 ਮਹੀਨਿਆਂ ਤੋਂ ਬੰਦ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ਵੀ ਖੁੱਲ੍ਹ ਗਈ ਹੈ। ਜਿਸ ਕਾਰਨ ਦਿੱਲੀ-ਪਟਿਆਲਾ ਹਾਈਵੇ ‘ਤੇ ਆਵਾਜਾਈ ਸ਼ੁਰੂ ਹੋ ਗਈ ਹੈ। ਹਰਿਆਣਾ ਪੁਲੀਸ ਨੇ ਕੱਲ੍ਹ 20 ਮਾਰਚ ਨੂੰ ਇੱਥੋਂ ਸੀਮਿੰਟ ਦੀ ਬੈਰੀਕੇਡਿੰਗ ਹਟਾ ਦਿੱਤੀ ਸੀ ਪਰ ਪੰਜਾਬ ਵਾਲੇ ਪਾਸੇ ਤੋਂ ਟਰਾਲੀਆਂ ਹਟਾਉਣ ਵਿੱਚ ਸਮਾਂ ਲੱਗ ਗਿਆ।
ਇਸ ਤੋਂ ਪਹਿਲਾਂ ਅੰਬਾਲਾ ਅਤੇ ਪਟਿਆਲਾ ਵਿਚਾਲੇ ਸ਼ੰਭੂ ਸਰਹੱਦ ਲੰਘੇ ਕੱਲ੍ਹ ਹੀ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦਿੱਲੀ-ਅੰਮ੍ਰਿਤਸਰ-ਜੰਮੂ ਹਾਈਵੇਅ ‘ਤੇ ਆਵਾਜਾਈ ਚੱਲ ਰਹੀ ਹੈ। ਪੰਜਾਬ ਪੁਲੀਸ ਨੇ ਇਹ ਦੋਵੇਂ ਸਰਹੱਦਾਂ 19 ਮਾਰਚ ਨੂੰ ਕਿਸਾਨਾਂ ਤੋਂ ਖਾਲੀ ਕਰਵਾ ਦਿੱਤੀਆਂ ਸਨ।
Published on: ਮਾਰਚ 21, 2025 5:16 ਬਾਃ ਦੁਃ