ਸਿਹਤ ਵਿਭਾਗ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ “ਯੁੱਧ ਨਸ਼ਿਆ ਵਿੱਰੁਧ” ਸਬੰਧੀ ਜਾਗਰੂਕਤਾ ਸਮਾਗਮ ਕੀਤਾ

ਸਿਹਤ

    –    ਮਾਹਿਰ ਡਾਕਟਰ ਦੀ ਸਹਾਇਤਾ ਨਾਲ ਕੋਈ ਵਿਅਕਤੀ ਛੱਡ ਸਕਦੈ ਨਸ਼ਾ: ਡਾ.ਨਵਦੀਪ ਕੋਰ

    –    ਸਿਹਤ ਵਿਭਾਗ ਦੇ ਯਤਨਾ ਸਦਕਾ ਨੋਜਵਾਨ ਨੇ ਨਸ਼ੇ ਦੀ ਲਤ ਤੋਂ ਪਾਇਆ ਛੁਟਕਾਰਾ : ਡਾ.ਨਵਦੀਪ ਕੋਰ

ਫਤਿਹਗੜ ਸਾਹਿਬ : 21 ਮਾਰਚ, ਦੇਸ਼ ਕਲਿੱਕ ਬਿਓਰੋ

 ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਦੇ ਮੱਦੇਨਜਰ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਾਗਰੂਕਤਾ ਸਮਾਗਮ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸਿਵਲ ਸਰਜਨ ਫਤਿਹਗੜ ਸਾਹਿਬ ਡਾ ਦਵਿੰਦਰਜੀਤ ਕੋਰ ਤੇ ਉਪਮੰਡਲ ਮੈਜਿਟ੍ਰੇਟ ਬੱਸੀ ਪਠਾਣਾ ਹਰਵੀਰ ਕੋਰ ਦੀ ਯੋਗ ਅਗਵਾਈ ਵਿਚ ਪੀ.ਐਚ.ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫਸਰ ਡਾ.  ਨਵਦੀਪ ਕੋਰ ਦੀ ਦੇਖ ਰੇਖ ਵਿੱਚ ਪਿੰਡ ਕਲੋੜ ਵਿੱਖੇ ਨਸ਼ਿਆਂ ਤੋਂ ਬਚਣ ਅਤੇ ਇਲਾਜ ਸਬੰਧੀ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਨਵਦੀਪ ਕੋਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਵੱਖ ਵੱਖ ਥਾਵਾਂ ਤੇ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿਚ ਬਿਨਾ ਤਕਲੀਫ ਤੋਂ ਅਤੇ ਬਿਲਕੁਲ ਮੁਫਤ ਨਸ਼ਾ ਛੁਡਵਾਇਆ ਜਾਂਦਾ ਹੈ। ਇੰਨ੍ਹਾਂ ਨਸ਼ਾ ਛੁਡਾਉ ਕੇਂਦਰਾਂ ਵਿਚ ਸਾਰੀਆਂ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਜਾਂਦੇ ਹਨ। ਜਿਲ੍ਹੇ ਵਿਚ ਚੱਲ ਰਹੇ ਓਟ ਸੈਂਟਰਾ ਤੇ ਨਸ਼ਾ ਪੀੜਤ ਵਿਅਕਤੀਆਂ ਨੂੰ ਬਿਨਾ ਦਾਖਲ ਕੀਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪਿੰਡ ਕਲੋੜ ਦੇ ਨੋਜਵਾਨ ਨੇ ਸਿਹਤ ਵਿਭਾਗ ਪੰਜਾਬ ਦੇ ਯਤਨਾ ਸਦਕਾ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਸੰਬਧੀ ਆਪਣਾ ਤਜਰਬਾ ਲੋਕਾ ਨਾਲ ਸਾਝਾਂ ਕੀਤਾ। ਇਸ ਮੋਕੇ ਤੇ ਸਮਰਾਲਾ ਤੋਂ ਆਈ ਟੀਮ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਨਾਟਕ ਪੇਸ਼ ਕੀਤਾ ਅਤੇ ਸਮਾਜ ਨੂੰ ਤੰਦਰੁਸਤ ਸਿਹਤ ਦੇਣ ਵਾਲਾ ਸੰਦੇਸ਼ ਇਸ ਨਾਟਕ ਰਾਂਹੀ ਦਿੱਤਾ। ਇਸ ਮੌਕੇ ਤਹਸੀਲਦਾਰ ਬੱਸੀ ਪਠਾਣਾ ਅੰਕਿਤ ਮਹਾਜਨ, ਬੀ.ਡੀ.ਪੀ.ੳ ਬੱਸੀ ਪਠਾਣਾ ਅਮਿਤ ਕੁਮਾਰ, ਰੋਜਗਾਰ ਅਫਸਰ ਜਸਵਿੰਦਰ ਸਿੰਘ, ਬੱਸੀ ਪਠਾਣਾ ਮਾਰਕਿਟ ਕਮੇਟੀ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਸਰਪੰਚ ਕਲੋੜ ਜਗਰੂਪ ਸਿੰਘ, ਪੰਚਾਇਤ ਸਕਤਰ ਦਲਬੀਰ ਸਿੰਘ, ਡਾ.ਗੁਰਜਿੰਦਰ ਕੋਰ, ਡਾ. ਜਸਮੀਤ ਕੋਰ, ਬੀ.ਈ.ਈ ਹੇਮੰਤ ਕੁਮਾਰ, ਇਨਫਰਮੇਸ਼ਨ ਅਸਿਟੈਂਟ ਅਮਿਤ ਜਿੰਦਲ, ਹੈਲਥ ਸੁਪਰਵਾਈਜਰ ਰਜਿੰਦਰ ਸਿੰਘ, ਹੈਲਥ ਵਰਕਰ ਪਰਦੀਪ ਸਿੰਘ, ਸੁਖਵਿੰਦਰ ਸਿੰਘ, ਮੈਡੀਕਲ ਟੀਮ ਅਨਮੋਲ ਡੋਲ, ਪ੍ਰਭਜੋਤ ਕੋਰ, ਸੁਖਵਿੰਦਰ ਕੋਰ, ਸੁਖਵੀਰ ਕੋਰ, ਸੰਤੋਸ਼ ਕੁਮਾਰੀ ਅਤੇ ਆਸ਼ਾ ਵਰਕਰਾਂ ਹਾਜਰ ਸੀ।

Published on: ਮਾਰਚ 21, 2025 3:34 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।