ਅੱਜ ਦਾ ਇਤਿਹਾਸ

ਕੌਮਾਂਤਰੀ ਰਾਸ਼ਟਰੀ


21 ਮਾਰਚ 1935 ਨੂੰ ਫਾਰਸੀ ਬੋਲਣ ਵਾਲੇ ਦੇਸ਼ ਪਰਸ਼ੀਆ ਦਾ ਨਾਂ ਬਦਲ ਕੇ ਈਰਾਨ ਕਰ ਦਿੱਤਾ ਗਿਆ ਸੀ
ਚੰਡੀਗੜ੍ਹ, 21 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 21 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਅੱਜ 21 ਮਾਰਚ ਦੇ ਇਤਿਹਾਸ ਬਾਰੇ ਜਾਣੀਏ :-

  • ਅੱਜ ਦੇ ਦਿਨ 2000 ਵਿੱਚ ਗਿਰਿਜਾ ਪ੍ਰਸਾਦ ਕੋਇਰਾਲਾ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
  • 1990 ਵਿਚ 21 ਮਾਰਚ ਨੂੰ ਨਾਂਬੀਆ ਨੂੰ ਦੱਖਣੀ ਅਫਰੀਕਾ ਤੋਂ ਆਜ਼ਾਦੀ ਮਿਲੀ ਸੀ।
  • 21 ਮਾਰਚ 1971 ਨੂੰ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਸੀ।
  • ਅੱਜ ਦੇ ਦਿਨ 1958 ਵਿੱਚ ਸੋਵੀਅਤ ਸੰਘ ਨੇ ਵਾਯੂਮੰਡਲ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 21 ਮਾਰਚ 1935 ਨੂੰ ਫਾਰਸੀ ਬੋਲਣ ਵਾਲੇ ਦੇਸ਼ ਪਰਸ਼ੀਆ ਦਾ ਨਾਂ ਬਦਲ ਕੇ ਈਰਾਨ ਕਰ ਦਿੱਤਾ ਗਿਆ ਸੀ।
  • 21 ਮਾਰਚ 1858 ਨੂੰ ਆਜ਼ਾਦੀ ਦੀ ਪਹਿਲੀ ਜੰਗ ਦੌਰਾਨ ਲਖਨਊ ਵਿਚ ਭਾਰਤੀ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਸੀ।
  • ਅੱਜ ਦੇ ਦਿਨ 1857 ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਲਗਭਗ 1,70,000 ਲੋਕਾਂ ਦੀ ਮੌਤ ਹੋ ਗਈ ਸੀ।
  • ਪਹਿਲੀ ਪਬਲਿਕ ਲਾਇਬ੍ਰੇਰੀ 21 ਮਾਰਚ 1836 ਨੂੰ ਕੋਲਕਾਤਾ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਇਸਦਾ ਨਾਮ ਨੈਸ਼ਨਲ ਲਾਇਬ੍ਰੇਰੀ ਹੈ।
  • ਅੱਜ ਦੇ ਦਿਨ 1804 ਵਿੱਚ ਨੈਪੋਲੀਅਨ ਨੇ ਫਰਾਂਸ ਦਾ ਸਿਵਲ ਕੋਡ ਅਪਣਾਇਆ ਸੀ।
  • ਅੱਜ ਦੇ ਦਿਨ 1937 ਵਿੱਚ ਮਹਾਨ ਭਾਰਤੀ ਹਾਕੀ ਖਿਡਾਰੀ ਮੁਹੰਮਦ ਜਾਫਰ ਦਾ ਜਨਮ ਹੋਇਆ ਸੀ।
  • ਭਾਰਤੀ ਧਾਰਮਿਕ ਨੇਤਾ ਨਿਰਮਲਾ ਸ਼੍ਰੀਵਾਸਤਵ ਦਾ ਜਨਮ 21 ਮਾਰਚ 1923 ਨੂੰ ਹੋਇਆ ਸੀ।
  • ਅੱਜ ਦੇ ਦਿਨ 1922 ਵਿੱਚ ਬੰਗਲਾਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮੁਜੀਬੁਰ ਰਹਿਮਾਨ ਦਾ ਜਨਮ ਹੋਇਆ ਸੀ।
  • ਅਮਰੀਕੀ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਰੱਸ ਮੇਅਰ ਦਾ ਜਨਮ 21 ਮਾਰਚ 1922 ਨੂੰ ਹੋਇਆ ਸੀ।
  • ਅੱਜ ਦੇ ਦਿਨ 1912 ਵਿੱਚ ਮਸ਼ਹੂਰ ਸੰਗੀਤਕਾਰ ਖਵਾਜਾ ਖੁਰਸ਼ੀਦ ਅਨਵਰ ਦਾ ਜਨਮ ਹੋਇਆ ਸੀ।
  • 1887 ਵਿਚ 21 ਮਾਰਚ ਨੂੰ ਚਿੰਤਕ ਅਤੇ ਮਾਨਵਵਾਦ ਦੇ ਮਜ਼ਬੂਤ ਸਮਰਥਕ ਮਾਨਵੇਂਦਰ ਨਾਥ ਰਾਏ ਦਾ ਜਨਮ ਹੋਇਆ ਸੀ।

Published on: ਮਾਰਚ 21, 2025 7:09 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।