ਮਾਂ ਨੇ ਫਰਜੀ ਪੁਲਿਸ ਵਾਲੇ ਪ੍ਰੇਮੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਵੀਡੀਓ ਬਣਾਈ
ਮੋਹਾਲੀ, 22 ਮਾਰਚ, ਦੇਸ਼ ਕਲਿਕ ਬਿਊਰੋ :
ਮੋਹਾਲੀ ‘ਚ 3 ਸਾਲ ਦੀ ਮਾਸੂਮ ਬੱਚੀ ਨਾਲ ਉਸ ਦੀ ਹੀ ਮਾਂ ਵੱਲੋਂ ਉਸ ਦੇ ਫਰਜ਼ੀ ਪੁਲਸੀਏ ਪ੍ਰੇਮੀ ਵੱਲੋਂ ਬਲਾਤਕਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੇ ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਵਾਂ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਬਲਾਤਕਾਰ, ਨਕਲੀ ਸਰਕਾਰੀ ਅਧਿਕਾਰੀ ਬਣਕੇ ਜਾਅਲਸਾਜ਼ੀ ਕਰਨ, ਧਮਕੀਆਂ ਦੇਣ ਅਤੇ ਜਿਨਸੀ ਅਪਰਾਧਾਂ ਤਹਿਤ ਬੱਚਿਆਂ ਦੀ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵੇਂ ਇਕ ਦਿਨ ਦੇ ਪੁਲਸ ਰਿਮਾਂਡ ‘ਤੇ ਹਨ।
ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਰਣਜੀਤ ਸਿੰਘ (30) ਵਾਸੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਮੁਲਜ਼ਮ ਰਣਜੀਤ ਪਿਛਲੇ ਇੱਕ ਸਾਲ ਤੋਂ ਲੜਕੀ ਦੀ ਮਾਂ ਨਾਲ ਸਬੰਧਾਂ ਵਿੱਚ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਦੋਸ਼ੀ ਅਤੇ ਬੱਚੀ ਦੀ ਮਾਂ ਮਿਲ ਕੇ ਮਾਸੂਮ ਬੱਚੀ ਨਾਲ ਅਣਮਨੁੱਖੀ ਹਰਕਤਾਂ ਕਰਦੇ ਸਨ ਅਤੇ ਇਸਦੀ ਵੀਡੀਓ ਵੀ ਬਣਾਉਂਦੇ ਸਨ।
ਪਿਤਾ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਸ ਨੂੰ ਫੋਨ ‘ਤੇ ਆਪਣੀ 3 ਸਾਲ ਦੀ ਬੇਟੀ ਨਾਲ ਵਾਪਰੀ ਅਣਮਨੁੱਖੀ ਘਟਨਾ ਬਾਰੇ ਪਤਾ ਲੱਗਾ ਅਤੇ ਉਸ ਵੀਡੀਓ ਦੇ ਆਧਾਰ ‘ਤੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਸ ਮਾਮਲੇ ‘ਚ ਹੋਰ ਪੁੱਛਗਿੱਛ ਕਰ ਰਹੀ ਹੈ।
ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ। ਉਸ ਨੇ ਪੁਲਸ ਦੀ ਵਰਦੀ ‘ਚ ਹਥਿਆਰਾਂ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈ ਸੀ। ਪੀੜਤਾ ਦੇ ਪਿਤਾ ਮੁਤਾਬਕ ਦੋਸ਼ੀ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਹ ਉਸ ਦੀ ਜ਼ਿੰਦਗੀ ਖਰਾਬ ਕਰ ਦੇਵੇਗਾ।
Published on: ਮਾਰਚ 22, 2025 9:55 ਪੂਃ ਦੁਃ