ਕੋਲਕਾਤਾ, 22 ਮਾਰਚ, ਦੇਸ਼ ਕਲਿਕ ਬਿਊਰੋ :
IPL 2025 ਦੀ ਰੰਗਾ-ਰੰਗ ਸ਼ੁਰੂਆਤ ਹੁਣ ਤੋਂ ਥੋੜੀ ਦੇਰ ‘ਚ ਹੋਣ ਜਾ ਰਹੀ ਹੈ। ਉਦਘਾਟਨੀ ਸਮਾਰੋਹ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਹੈ, ਪਰ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ। ਸਮਾਰੋਹ ਤੋਂ ਬਾਅਦ ਮੌਜੂਦਾ ਚੈਂਪੀਅਨ ਕੇਕੇਆਰ ਅਤੇ ਆਰਸੀਬੀ ਵਿਚਕਾਰ ਮੈਚ ਖੇਡਿਆ ਜਾਵੇਗਾ।
KKR ਦੇ ਪਹਿਲੇ ਮੈਚ ਤੋਂ ਪਹਿਲਾਂ ਟੀਮ ਦੇ ਮਾਲਕ ਸ਼ਾਹਰੁਖ ਨੇ ਇੱਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਟੀਮ ਨੂੰ ਸਿਹਤਮੰਦ ਅਤੇ ਖੁਸ਼ ਰਹਿਣ ਲਈ ਕਿਹਾ ਹੈ। ਕੇਕੇਆਰ ਦੇ ਆਫੀਸ਼ੀਅਲ ਐਕਸ ਪੇਜ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਸ਼ਾਹਰੁਖ ਟੀਮ ਦੇ ਮੈਂਬਰਾਂ ਨਾਲ ਗੱਲ ਕਰ ਰਹੇ ਹਨ। ਇਸ ਦੌਰਾਨ ਕੇਕੇਆਰ ਦੇ ਨਵੇਂ ਕਪਤਾਨ ਅਜਿੰਕਿਆ ਰਹਾਣੇ ਵੀ ਮੌਜੂਦ ਹਨ।
ਕੇਕੇਆਰ ਅਤੇ ਆਰਸੀਬੀ ਵਿਚਾਲੇ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਣਾ ਹੈ। ਇਸ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਦੀਵਾਨਗੀ ਹੈ। ਕੋਲਕਾਤਾ ਦੇ ਪ੍ਰਸ਼ੰਸਕ ਭਾਵੇਂ ਹੀ ਟੀਮ ਨੂੰ ਘਰੇਲੂ ਮੈਦਾਨ ‘ਤੇ ਜੇਤੂ ਸ਼ੁਰੂਆਤ ਕਰਦੇ ਦੇਖਣਾ ਚਾਹੁੰਦੇ ਹਨ ਪਰ ਵਿਰਾਟ ਕੋਹਲੀ ਦਾ ਕ੍ਰੇਜ਼ ਵੀ ਮੈਚ ‘ਚ ਦੇਖਣ ਨੂੰ ਮਿਲੇਗਾ। ਇਨ੍ਹਾਂ ਸਾਰੀਆਂ ਗੱਲਾਂ ਦੇ ਵਿਚਕਾਰ ਮੌਸਮ ਵਿਭਾਗ ਦੇ ਅਲਰਟ ਨੇ ਪ੍ਰਸ਼ੰਸਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
IPL 2025 ਦਾ ਪਹਿਲਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਮ ਕਰੀਬ 6 ਵਜੇ ਉਦਘਾਟਨੀ ਸਮਾਰੋਹ ਹੋਵੇਗਾ ਜਿਸ ਵਿੱਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਹੋਵੇਗਾ। ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਅਤੇ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਵੀ ਇਸ ਈਵੈਂਟ ‘ਚ ਸ਼ਿਰਕਤ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮਾਲਕ ਅਤੇ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਵੀ ਇਸ ਮੈਚ ਲਈ ਕੋਲਕਾਤਾ ਪਹੁੰਚ ਚੁੱਕੇ ਹਨ।
Published on: ਮਾਰਚ 22, 2025 5:41 ਬਾਃ ਦੁਃ