ਮੁਹਿੰਮ ਸ਼ੁਰੂ ਹੁੰਦੇ ਹੀ ਸਾਢੇ 7 ਲੱਖ ਰੁਪਏ ਦਾ ਟੈਕਸ ਹੋਇਆ ਜਮਾ
ਅਬੋਹਰ (ਫਾਜ਼ਿਲਕਾ) 22 ਮਾਰਚ
ਨਗਰ ਨਿਗਮ ਅਬੋਹਰ ਵੱਲੋਂ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖਿਲਾਫ਼ ਪ੍ਰਾਪਰਟੀ ਸੀਲ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਅਬੋਹਰ ਦੇ ਐਸਡੀਐਮ ਸ੍ਰੀ ਕ੍ਰਿਸ਼ਨਾ ਪਾਲ ਰਾਜਪੂਤ ਦੀ ਅਗਵਾਈ ਵਿੱਚ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਵਿੱਚ ਬਕਾਇਆ ਟੈਕਸ ਦੀ ਵਸੂਲੀ ਲਈ ਮੁਹਿੰਮ ਆਰੰਭੀ ਗਈ ਹੈ ।
ਐਸਡੀਐਮ ਸ੍ਰੀ ਕ੍ਰਿਸ਼ਨਾ ਪਾਲ ਰਾਜਪੂਤ ਨੇ ਇਸ ਮੌਕੇ ਕਿਹਾ ਕਿ ਸਾਲ 2024-25 ਦਾ ਜਿਨਾਂ ਲੋਕਾਂ ਵੱਲ ਵੀ ਪ੍ਰੋਪਰਟੀ ਟੈਕਸ ਬਕਾਇਆ ਹੈ ਉਹਨਾਂ ਨੂੰ ਪਹਿਲਾਂ ਹੀ ਕਈ ਵਾਰ ਨੋਟਿਸ ਭੇਜੇ ਜਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਜਿਸ ਕਿਸੇ ਦਾ ਵੀ ਪ੍ਰੋਪਰਟੀ ਟੈਕਸ ਬਕਾਇਆ ਹੈ ਉਹ ਲੋਕ ਤੁਰੰਤ ਇਹ ਟੈਕਸ ਨਗਰ ਨਿਗਮ ਨੂੰ ਅਦਾ ਕਰਨ। ਉਨਾ ਨੇ ਕਿਹਾ ਕਿ ਨਗਰ ਨਿਗਮ ਲੋਕਾਂ ਤੋਂ ਪ੍ਰਾਪਤ ਹੋਣ ਵਾਲੇ ਟੈਕਸ ਰਾਹੀਂ ਹੀ ਸ਼ਹਿਰ ਵਿੱਚ ਵਿਕਾਸ ਅਤੇ ਹੋਰ ਵਿਵਸਥਾਵਾਂ ਕਰਦੀ ਹੈ। ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਸਾਢੇ 7 ਲੱਖ ਰੁਪਏ ਦੀ ਟੈਕਸ ਦੀ ਰਿਕਵਰੀ ਵੀ ਹੋਈ ਹੈ। ਜਦੋਂ ਕਿ ਇੱਕ ਦੁਕਾਨ ਨੂੰ ਸੀਲ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤਾ ਕਿ ਹਰੇਕ ਵਿਅਕਤੀ ਜਿਸ ਦਾ ਜਿੰਨਾ ਵੀ ਟੈਕਸ ਬਣਦਾ ਹੈ ਉਹ ਸਮੇਂ ਸਿਰ ਨਗਰ ਨਿਗਮ ਕੋਲ ਜਮਾ ਕਰਵਾਏ।
Published on: ਮਾਰਚ 22, 2025 8:26 ਬਾਃ ਦੁਃ