ਚੰਡੀਗੜ੍ਹ, 22 ਮਾਰਚ, ਦੇਸ਼ ਕਲਿੱਕ ਬਿਓਰੋ :
ਪਰਲਜ਼ ਗਰੁੱਪ ਦੇ ਮਾਲਕ ਮਰਹੂਮ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਈਡੀ ਵੱਲੋਂ ਦਿੱਤੀ ਗਈ। ਈਡੀ ਵੱਲੋਂ ਕਿਹਾ ਗਿਆ ਕਿ ਈਡੀ ਦਿੱਲੀ ਜੋਨਲ ਦਫ਼ਤਰ ਵੱਲੋਂ ਮਰਹੂਮ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੇਅਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ ਈਡੀ ਹਿਰਾਸਤ ਉਤੇ ਭੇਜ ਦਿੱਤਾ ਹੈ।
Published on: ਮਾਰਚ 22, 2025 2:39 ਬਾਃ ਦੁਃ