ਦਿਸਪੁਰ, 22 ਮਾਰਚ, ਦੇਸ਼ ਕਲਿਕ ਬਿਊਰੋ :
ਅਸਾਮ ਦੇ ਸਿਲਚਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਦੇ ਇੱਕ ਸਹਾਇਕ ਪ੍ਰੋਫੈਸਰ ਨੂੰ ਇੱਕ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।ਪ੍ਰੋਫੈਸਰ ਦੀ ਪਛਾਣ ਕੋਟੇਸ਼ਵਰ ਰਾਜੂ ਧੇਨੁਕੋਂਡਾ ਵਜੋਂ ਹੋਈ ਹੈ। ਪੀੜਤਾ ਦੀ ਸ਼ਿਕਾਇਤ ‘ਤੇ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੀੜਤ ਵਿਦਿਆਰਥਣ ਦੀ ਸ਼ਿਕਾਇਤ ਅਨੁਸਾਰ ਪ੍ਰੋਫੈਸਰ ਨੇ ਉਸ ਨੂੰ ਆਪਣੇ ਕੋਲ ਬੈਠਣ ਲਈ ਕਿਹਾ ਅਤੇ ਪੁੱਛਿਆ ਕਿ ਘੱਟ ਨੰਬਰ ਕਿਉਂ ਆਏ। ਇਸ ਤੋਂ ਬਾਅਦ ਅਸ਼ਲੀਲ ਹਰਕਤਾਂ ਕਰਨ ਲੱਗਾ।
ਵਿਦਿਆਰਥਣ ਨੇ ਦੱਸਿਆ ਕਿ ਫਿਰ ਉਸ ਨੇ ਮੇਰੇ ਸਾਹਮਣੇ ਆਪਣੇ ਕੰਪਿਊਟਰ ‘ਤੇ ਅਸ਼ਲੀਲ ਗੀਤ ਚਲਾਏ ਤੇ ਅਸ਼ਲੀਲ ਹਰਕਤਾਂ ਕੀਤੀਆਂ।ਉਹ ਰੋਣ ਲੱਗੀ, ਪਰ ਉਹ ਨਹੀਂ ਰੁਕਿਆ। ਪੀੜਤ ਵਿਦਿਆਰਥਣ ਨੇ ਦੱਸਿਆ ਕਿ ਪ੍ਰੋਫੈਸਰ ਦੇ ਚੈਂਬਰ ਦੇ ਬਾਹਰ ਉਡੀਕ ਕਰ ਰਹੇ ਦੋਸਤ ਦਾ ਫੋਨ ਆਉਣ ‘ਤੇ ਉਹ ਭੱਜ ਗਈ।
Published on: ਮਾਰਚ 22, 2025 1:58 ਬਾਃ ਦੁਃ