ਨਵੀਂ ਦਿੱਲੀ, 22 ਮਾਰਚ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਮੁਲਾਜ਼ਮ ਲੰਮੇ ਸਮੇਂ ਤੋਂ ਮਹਿੰਗਾਈ ਭੱਤੇ (DA) ਦੀ ਉਡੀਕ ਕਰ ਰਹੇ ਹਨ, ਪ੍ਰੰਤ ਹੁਣ ਕੇਂਦਰੀ ਮੁਲਾਜ਼ਮਾਂ ਨੂੰ ਇਕ ਵੱਡਾ ਝਟਕਾ ਲੱਗ ਸਕਦਾ ਹੈ। ਇਸ ਵਾਰ ਡੀਏ ਨੂੰ ਲੈ ਕੇ ਮੁਲਾਜ਼ਮਾਂ ਦੇ ਪੱਲੇ ਨਿਰਾਸ਼ਾ ਪੈ ਸਕਦੀ ਹੈ। ਸਰਕਾਰ ਡੀਏ ਵਿੱਚ ਵਾਧੇ ਨੂੰ ਲੈ ਕੇ ਜੋ ਫੈਸਲਾ ਕਰਨ ਜਾ ਰਹੀ ਹੈ ਉਹ ਨਾਮਾਤਰ ਹੀ ਹੈ। ਖਬਰਾਂ ਮੁਤਾਬਕ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਅੰਤਿਮ ਫੈਸਲਾ ਕੀਤਾ ਜਾ ਸਕਦਾ ਹੈ। ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਨਵਾਂ ਡੀਏ ਜਨਵਰੀ 2025 ਤੋਂ ਲਾਗੂ ਹੋ ਜਾਵੇਗਾ, ਭਾਵ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਸੈਲਰੀ ਵਿੱਚ ਵਾਧੇ ਦੇ ਨਾਲ ਹੀ ਦੋ ਮਹੀਨਿਆਂ ਦਾ ਏਰੀਅਰ ਵੀ ਮਿਲੇਗਾ।
ਆਲ ਇੰਡੀਆ ਕੰਜ਼ਿਊਮਰ ਪ੍ਰਾਈਮ ਇੰਡੇਕਸ (AICP) ਦੇ ਡੇਟਾ ਮੁਤਾਬਕ ਇਸ ਵਾਰ ਡੀਏ ਵਿੱਚ ਕੇਵਲ 2 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ 7 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਹੋਵੇਗਾ। ਜੁਲਾਈ 2018 ਤੋਂ ਸਰਕਾਰ ਨੇ ਹਰ ਵਾਰ ਡੀਏ ਵਿੱਚ ਘੱਟ ਤੋਂ ਘੱਟ 3 ਫੀਸਦੀ ਜਾਂ 4 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਕਈ ਵਾਰ ਇਹ ਫੀਸਦੀ ਇਸ ਤੋਂ ਵੀ ਜ਼ਿਆਦਾ ਰਹੀ ਹੈ। ਇਸ ਵਿੱਚ ਡੀਏ 2 ਫੀਸਦੀ ਦਾ ਵਾਧਾ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਿਰਾਸ਼ ਕਰ ਸਕਦਾ ਹੈ।
Published on: ਮਾਰਚ 22, 2025 1:57 ਬਾਃ ਦੁਃ