ਨਵੀਂ ਦਿੱਲੀ: 22 ਮਾਰਚ, ਦੇਸ਼ ਕਲਿੱਕ ਬਿਓਰੋ
IPL 2025 ਦੇ ਪਹਿਲੇ ਮੈਚ ‘ਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ ਹੈ।
ਈਡਨ ਗਾਰਡਨ ਸਟੇਡੀਅਮ ‘ਚ RCB ਬੇਂਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 174 ਦੌੜਾਂ ਬਣਾਈਆਂ। KKR ਕਪਤਾਨ ਅਜਿੰਕਿਆ ਰਹਾਣੇ ਨੇ 31 ਗੇਂਦਾਂ ‘ਤੇ 56 ਦੌੜਾਂ ਦੀ ਪਾਰੀ ਖੇਡੀ। ਜਦਕਿ ਸੁਨੀਲ ਨਾਰਾਇਣ ਨੇ 26 ਗੇਂਦਾਂ ‘ਤੇ 44 ਦੌੜਾਂ ਬਣਾਈਆਂ। ਅੰਗਕ੍ਰਿਸ਼ ਰਘੂਵੰਸ਼ੀ ਨੇ 30 ਦੌੜਾਂ ਦਾ ਯੋਗਦਾਨ ਪਾਇਆ। RCB ਵੱਲੋਂ ਕੁਨਾਲ ਪੰਡਯਾ ਨੇ 3 ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ ਨੇ 2 ਵਿਕਟਾਂ ਹਾਸਲ ਕੀਤੀਆਂ। ਯਸ਼ ਦਿਆਲ, ਰਸਿਖ ਸਲਾਮ ਅਤੇ ਸੁਯਸ਼ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ।
Published on: ਮਾਰਚ 22, 2025 10:02 ਬਾਃ ਦੁਃ