23 ਮਾਰਚ 1931 ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਨੂੰ ਅੰਗਰੇਜ਼ਾਂ ਨੇ ਲਾਹੌਰ ਵਿਖੇ ਫਾਂਸੀ ਦੇ ਦਿੱਤੀ ਸੀ
ਚੰਡੀਗੜ੍ਹ, 23 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 23 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਅੱਜ ਰੌਸ਼ਨੀ ਪਾਈਏ 23 ਮਾਰਚ ਦੇ ਇਤਿਹਾਸ ਉਤੇ:-
- 2014 ‘ਚ ਅੱਜ ਦੇ ਦਿਨ ਹੀ ਯੂਰਪੀ ਸੰਘ ਅਤੇ ਅਮਰੀਕਾ ਨੇ ਰੂਸ ‘ਤੇ ਪਾਬੰਦੀਆਂ ਲਗਾਈਆਂ ਸਨ।
*23 ਮਾਰਚ 1931 ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਨੂੰ ਅੰਗਰੇਜ਼ਾਂ ਨੇ ਲਾਹੌਰ ਵਿਖੇ ਫਾਂਸੀ ਦੇ ਦਿੱਤੀ ਸੀ। - 23 ਮਾਰਚ 2012 ਨੂੰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ 100 ਸੈਂਕੜੇ ਲਗਾਉਣ ਵਾਲੇ ਪਹਿਲੇ ਕ੍ਰਿਕਟਰ ਬਣੇ ਸਨ।
- ਅੱਜ ਦੇ ਦਿਨ 2003 ਵਿੱਚ ਦੱਖਣੀ ਅਫਰੀਕਾ ਦੇ ਵਾਂਡਰਰਜ਼ ਵਿੱਚ ਹੋਏ ਵਿਸ਼ਵ ਕੱਪ ਕ੍ਰਿਕਟ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ’ਤੇ ਕਬਜ਼ਾ ਕੀਤਾ ਸੀ।
- 2001 ਵਿਚ 22 ਮਾਰਚ ਨੂੰ ਰੂਸੀ ਪੁਲਾੜ ਸਟੇਸ਼ਨ ‘ਮੀਰ’ ਦੀ ਜਲ ਸਮਾਧੀ ਹੋਈ ਸੀ।
- ਅੱਜ ਦੇ ਦਿਨ 1995 ਵਿੱਚ, ਪੇਸ਼ੇਵਰ ਸ਼ਤਰੰਜ ਐਸੋਸੀਏਸ਼ਨ ਦੇ ਉਮੀਦਵਾਰਾਂ ਦੀ ਫਾਈਨਲ ਸੀਰੀਜ਼ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਜਿੱਤੀ ਸੀ।
- 1986 ਵਿਚ 23 ਮਾਰਚ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਿਚ ਔਰਤਾਂ ਦੀ ਪਹਿਲੀ ਕੰਪਨੀ ਨੂੰ ਸਿਖਲਾਈ ਦਿੱਤੀ ਗਈ ਸੀ।
- ਅੱਜ ਦੇ ਦਿਨ 1965 ਵਿਚ ਨਾਸਾ ਨੇ ਜੇਮਿਨੀ 3 ਪੁਲਾੜ ਯਾਨ ਨਾਲ ਪਹਿਲੀ ਵਾਰ ਦੋ ਲੋਕਾਂ ਨੂੰ ਪੁਲਾੜ ਵਿਚ ਭੇਜਿਆ ਸੀ।
- 23 ਮਾਰਚ 1956 ਨੂੰ ਪਾਕਿਸਤਾਨ ਦੁਨੀਆ ਦਾ ਪਹਿਲਾ ਇਸਲਾਮੀ ਗਣਰਾਜ ਬਣਿਆ ਸੀ।
- ਅੱਜ ਦੇ ਦਿਨ 1950 ਵਿੱਚ ਸੰਯੁਕਤ ਰਾਸ਼ਟਰ ਨੇ ਵਿਸ਼ਵ ਮੌਸਮ ਵਿਭਾਗ ਦੀ ਸਥਾਪਨਾ ਕੀਤੀ ਸੀ।
- 1940 ਵਿਚ 23 ਮਾਰਚ ਨੂੰ ਆਲ ਇੰਡੀਆ ਮੁਸਲਿਮ ਲੀਗ ਨੇ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਮੰਗ ਕੀਤੀ ਸੀ।
- ਅੱਜ ਦੇ ਦਿਨ 1919 ਵਿੱਚ ਬੇਨੀਟੋ ਮੁਸੋਲਿਨੀ ਨੇ ਇਟਲੀ ਦੇ ਮਿਲਾਨ ਵਿੱਚ ਫਾਸ਼ੀਵਾਦੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।
- 23 ਮਾਰਚ 1836 ਨੂੰ ਫਰੈਂਕਲਿਨ ਬੈੱਲ ਨੇ ਸਿੱਕਾ ਛਾਪਣ ਵਾਲੀ ਪ੍ਰੈੱਸ ਦੀ ਕਾਢ ਕੱਢੀ ਸੀ।
- ਅੱਜ ਦੇ ਦਿਨ 1832 ਵਿੱਚ ਬ੍ਰਿਟਿਸ਼ ਸੰਸਦ ਵਿੱਚ ਸੁਧਾਰ ਬਿੱਲ ਪਾਸ ਕੀਤਾ ਗਿਆ ਸੀ।
Published on: ਮਾਰਚ 23, 2025 7:12 ਪੂਃ ਦੁਃ