ਚੰਡੀਗੜ੍ਹ, 23 ਮਾਰਚ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਦੇ ਬਹਾਦਰਗੜ੍ਹ ਵਿੱਚ ਬੀਤੇ ਰਾਤ ਨੂੰ ਇਕ ਘਰ ਵਿੱਚ ਧਮਾਕਾ ਹੋਣ ਨਾਲ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਇਕ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਨਾਲ ਇਲਾਕੇ ਵਿੱਚ ਹੜਕਪ ਮਚ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਫੋਰੇਂਸਿਕ ਟੀਮਾਂ ਘਟਨਾ ਸਥਾਨ ਉਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਸਥਾਨਕ ਲੋਕਾਂ ਨੇ ਗੈਸ ਸਿਲੰਡਰ ਵਿੱਚ ਧਮਾਕਾ ਹੋਣ ਦਾ ਸ਼ਕ ਪ੍ਰਗਟਾਇਆ ਹੈ, ਪ੍ਰੰਤੂ ਪੁਲਿਸ ਨੇ ਇਸ ਸੰਭਾਵਨਾ ਨੂੰ ਰੱਦ ਕਰਕੇ ਹੋਏ ਕਿਹਾ ਕਿ ਵਿਸਫੋਟ ਬੈਡਰੂਮ ਵਿੱਚ ਹੋਇਆ ਹੈ।
ਡੀਸੀਪੀ ਮਿਸ਼ਰਾ ਨੇ ਦੱਸਿਆ ਕਿ ਇਹ ਸਿਲੰਡਰ ਬਲਾਸਟ ਨਹੀਂ ਹੈ, ਇਹ ਬੈਡਰੂਮ ਅੰਦਰ ਹੋਇਆ ਹੈ। ਇਸ ਦਾ ਅਸਰ ਪੂਰੇ ਘਰ ਵਿੱਚ ਪਿਆ। ਚਾਰ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜਿਸਦਾ ਹਸਪਾਤਲ ਵਿੱਚ ਇਲਾਜ ਚਲ ਰਿਹਾ ਹੈ। ਮਰਨ ਵਾਲੇ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਸਨ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿ ਸ਼ਕੀਤੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ ਕਰੀਬ 10 ਸਾਲ ਦੇ ਦੋ ਬੱਚੇ, ਇਕ ਔਰਤ ਅਤੇ ਇਕ ਆਦਮੀ ਸਮੇਤ ਚਾਰ ਦੀ ਮੌਤ ਹੋਈ ਹੈ।
Published on: ਮਾਰਚ 23, 2025 9:05 ਪੂਃ ਦੁਃ