ਮੋਹਾਲੀ ਪ੍ਰੈਸ ਕਲੱਬ ਚੋਣ : ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਜਾਰੀ, ਚੋਣ 29 ਨੂੰ

ਟ੍ਰਾਈਸਿਟੀ

ਮੋਹਾਲੀ, 23 ਮਾਰਚ  : ਦੇਸ਼ ਕਲਿੱਕ ਬਿਓਰੋ

 ਮੋਹਾਲੀ ਪ੍ਰੈਸ ਕਲੱਬ ਦੀ 29 ਮਾਰਚ ਨੂੰ ਹੋਣ ਜਾ ਰਹੀ ਸਲਾਨਾ ਚੋਣ ਦੇ ਮੱਦੇਨਜ਼ਰ ਅੱਜ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਹਰਿੰਦਰ ਪਾਲ ਸਿੰਘ ਹੈਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, ਜਿਸ ਵਿੱਚ ਚੋਣ ਅਧਿਕਾਰੀ ਕੁਲਵਿੰਦਰ ਸਿੰਘ ਬਾਵਾ ਅਤੇ ਅਮਰਦੀਪ ਸਿੰਘ ਸੈਣੀ ਹਾਜ਼ਰ ਸਨ। 

ਇਸ ਦੌਰਾਨ ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ 29 ਮਾਰਚ 2025 ਦੀ ਚੋਣ ਸਬੰਧੀ ਨਾਮਜ਼ਦਗੀਆਂ ਭਰਨ ਲਈ ਫਾਰਮ 26 ਮਾਰਚ 2025 ਤੱਕ ਸਵੇਰੇ 10.00 ਵਜੇ ਤੱਕ ਲਏ ਜਾ ਸਕਣਗੇ ਅਤੇ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਰੱਖਿਆ ਗਿਆ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 26 ਮਾਰਚ 2025 ਨੂੰ ਬਾਅਦ ਦੁਪਹਿਰ 1.00 ਤੋਂ 3.00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਨਾਮਜ਼ਦਗੀ ਫਾਰਮਾਂ ਦੀ ਪੜਤਾਲ 26 ਮਾਰਚ ਨੂੰ ਹੀ ਬਾਅਦ ਦੁਪਹਿਰ 3.00 ਵਜੇ ਤੋਂ 4.00 ਵਜੇ ਤੱਕ ਹੋਵੇਗੀ। ਚੋਣ ਪ੍ਰਕਿਰਿਆ 29 ਮਾਰਚ 2025 ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਹੋਵੇਗੀ। ਇਹ ਚੋਣ ਮੋਹਾਲੀ ਪ੍ਰੈਸ ਕਲੱਬ, ਕੋਠੀ ਨੰਬਰ 384, ਫੇਜ਼-4, ਮੋਹਾਲੀ ਵਿਖੇ ਹੋਵੇਗੀ ਜਦਕਿ ਚੋਣ ਨਤੀਜੇ 29 ਮਾਰਚ 2024 ਨੂੰ ਸ਼ਾਮੀ 4.00 ਵਜੇ ਐਲਾਨੇ ਜਾਣਗੇ। ਜੇਕਰ ਮਿਤੀ 26.03.2025 ਤੱਕ ਸਰਬਸੰਮਤੀ ਜਾਂ ਬਿਨਾਂ ਮੁਕਾਬਲੇ ਨਾਲ ਅਹੁਦੇਦਾਰ ਚੁਣੇ ਜਾਂਦੇ ਹਨ ਤਾਂ  ਇਸ ਦੇ ਨਤੀਜੇ  ਉਸੇ ਦਿਨ ਹੀ ਸ਼ਾਮ 4.00 ਵਜੇ ਤੋਂ ਬਾਅਦ ਐਲਾਨ ਕੀਤੇ ਜਾ ਸਕਦੇ ਹਨ।

ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲਾਂ ਕਲੱਬ ਦੇ ਮੈਨੇਜਰ ਕੋਲੋਂ ਸਲਾਨਾ ਫੀਸ ਅਤੇ ਨੋ-ਡਿਊਜ਼ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ ਅਤੇ ਨਾਮਜ਼ਦਗੀ ਫਾਰਮ ਜਮਾਂ ਕਰਨ ਮੌਕੇ ਬਤੌਰ 800 ਰੁਪਏ ਦੀ ਨਾ-ਮੋੜਨਯੋਗ ਰਾਸ਼ੀ ਬਤੌਰ ਫੀਸ ਲਈ ਜਾਵੇਗੀ। ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਵੋਟ ਪਾਉਣ ਦੇ ਅਧਿਕਾਰ ਲਈ ਕਲੱਬ ਦੇ ਮੈਂਬਰਾਂ ਨੂੰ ਆਪਣੇ ਬਣਦੇ ਸਾਰੇ ਬਕਾਏ  ਮਿਤੀ 28.3.2025 ਨੂੰ  ਸਵੇਰੇ 10.00 ਵਜੇ ਤੱਕ ਕਲੀਅਰ ਕਰਨੇ ਜ਼ਰੂਰੀ ਹੋਣਗੇ। ਪ੍ਰੈਸ ਕਲੱਬ ਦੀ ਚੋਣ ਲੜਨ ਵਾਲਾ ਉਮੀਦਵਾਰ ਦੂਸਰੇ ਚੋਣ ਲੜਨ ਵਾਲੇ ਉਮੀਦਵਾਰ ਦਾ ਨਾਂ ਪ੍ਰਪੋਜ਼ ਭਾਵ ਆਪਸ ਦੇ ਵਿਚ ਇਕ-ਦੂਜੇ ਨੂੰ ਪ੍ਰਪੋਜ਼ ਨਹੀਂ ਕਰ ਸਕੇਗਾ ਅਤੇ ਕਲੱਬ ਦਾ ਯੋਗ ਮੈਂਬਰ ਕੇਵਲ ਇਕ ਹੀ ਉਮੀਦਵਾਰ ਦਾ ਨਾਮ ਪ੍ਰਪੋਜ਼ ਕਰ ਸਕੇਗਾ।

Published on: ਮਾਰਚ 23, 2025 8:50 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।