ਸਮੇਂ ਸਿਰ ਜਾਣਕਾਰੀ ਨਾ ਦੇਣ ਉਤੇ ਸਬੰਧਤ ਅਧਿਕਾਰੀ ਹੋਣਗੇ ਮੁਅੱਤਲ
ਚੰਡੀਗੜ੍ਹ, 23 ਮਾਰਚ, ਦੇਸ਼ ਕਲਿੱਕ ਬਿਓਰੋ :
ਭ੍ਰਿਸ਼ਟਾਚਾਰ ਉਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਐਕਸ਼ਨ ਉਤੇ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਇਕ ਪੱਤਰ ਜਾਰੀ ਕਰਕੇ ਸਮੂਹ ਵਿਭਾਗਾਂ ਨੂੰ ਇਸ ਸਬੰਧੀ ਸਖਤ ਚੇਤਾਵਨੀ ਦਿੰਦੇ ਹੋਏ ਪੈਂਡਿੰਗ ਅਰਜੀਆਂ ਦੀ ਜਾਣਕਾਰੀ ਮੰਗੀ ਹੈ। ਮੁੱਖ ਸਕੱਤਰ ਕੇ ਪੀ ਸਿਨਹਾ ਵੱਲੋਂ ਸਾਰੇ ਵਿਭਾਗਾਂ ਨੂੰ ਪੱਤਰ ਲਿਖਕੇ ਸਾਰੇ ਵਿਭਾਗਾਂ ਵਿੱਚ ਸਿਵਿਲ ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਦਾ ਬਿਊਰਾ ਮੰਗਿਆ ਗਿਆ ਹੈ। ਇਹ ਜਾਣਕਾਰੀ 26 ਮਾਰਚ ਨੂੰ ਸਵੇਰੇ 11 ਵਜੇ ਤੱਕ ਹਰ ਹਾਲਤ ਸਾਂਝੀ ਕਰਨੀ ਪਵੇਗਾ। ਜੇਕਰ ਕੋਈ 26 ਮਾਰਚ 2025 ਨੂੰ 11 ਵਜੇ ਤੱਕ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਤਾਂ ਮੰਨਿਆ ਜਾਵੇਗਾ ਕਿ ਇਹ ਵਿਭਾਗ ਦੇ ਸਕੱਤਰ ਸਮੇਤ ਸਾਰੇ ਅਧਿਕਾਰੀਆਂ ਵੱਲੋਂ ਸੂਚਨਾ ਦਬਾਉਣ ਅਤੇ ਭ੍ਰਿਸ਼ਟਾ ਆਚਰਣ ਨੂੰ ਜਾਰੀ ਰੱਖਣ ਦਾ ਜਾਨਬੁਝਕੇ ਯਤਨ ਕੀਤਾ ਗਿਆ ਹੈ। ਅਜਿਹੇ ਮਾਮਲਿਆਂ ਵਿੱਚ ਸਰਕਾਰ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ ਵੱਡੀ ਸਜਾ ਦੇਣ ਲਈ ਸਖਤ ਅਨੁਸ਼ਾਸਨ ਕਾਰਵਾਈ ਸ਼ੁਰੂ ਕਰਨ ਲਈ ਮਜ਼ਬੂਰ ਹੋਵੇਗੀ।

Published on: ਮਾਰਚ 23, 2025 12:54 ਬਾਃ ਦੁਃ