ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਨੂੰ ਖੱਤਰੀ ਸਭਾ ਨੇ ਕੀਤਾ ਯਾਦ ਦਿੱਤੀ ਨਿੱਘੀ ਸ਼ਰਧਾਂਜਲੀ

ਪੰਜਾਬ

ਰਾਜੇਸ਼ ਕੋਛੜ

ਮੋਗਾ – ਅੱਜ ਸ਼ਹੀਦੀ ਦਿਵਸ ਮੌਕੇ ਸਥਾਨਕ ਖੱਤਰੀ ਭਵਨ ਵਿੱਚ ਖੱਤਰੀ ਸਭਾ ਵੱਲੋਂ ਚੇਅਰਮੈਨ ਵਿਜੇ ਧੀਰ ਐਡਵੋਕੇਟ ਪ੍ਰਧਾਨ ਡਾਕਟਰ ਐਮ ਐਲ ਜੈਦਕਾ  ਦੀ ਅਗਵਾਈ ਵਿੱਚ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿੱਚ ਮਹਿਲਾ ਖੱਤਰੀ ਸਭਾ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਪ੍ਰਿੰਸੀਪਲ ਸੁਮਨ ਮਲਹੋਤਰਾ ਅਤੇ ਜਨਰਲ ਸਕੱਤਰ ਸੋਨੀਆ ਢੰਡ ਅਤੇ ਯੁਵਾ ਖੱਤਰੀ ਸਭਾ ਮੈਂਬਰਾਂ ਨੇ ਚੇਅਰਮੈਨ ਜਗਜੀਵ ਧੀਰ  ਅਤੇ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ ਦੀ ਅਗਵਾਈ ਵਿੱਚ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਦੀਪਕ ਬੇਦੀ, ਮੀਤ ਪ੍ਰਧਾਨ ਸਾਬਕਾ ਤਹਿਸੀਲਦਾਰ ਜਸਵੰਤ ਦਾਨੀ, ਆਫਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ ਅਤੇ ਜ਼ਿਲ੍ਹਾ ਨਰੋਤਮ ਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਮੈਂਬਰਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦੇ ਚਿੱਤਰ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਉਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਅਤੇ ਇਨਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਨਾ ਕਰਨ ਵਿੱਚ ਯੋਗਦਾਨ ਦੇਣ ਦਾ ਸੰਕਲਪ ਲਿਆ। ਇਨਾਂ ਸ਼ਹੀਦਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਦਿੰਦਿਆਂ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜੈਦਕਾ ਨੇ ਕਿਹਾ ਕਿ ਆਜ਼ਾਦੀ ਦੇ ਜਿਹੜੇ ਰੁੱਖ ਦੀ ਸੰਘਣੀ ਛਾਂ ਦਾ ਆਨੰਦ ਅੱਜ ਹਰ ਹਿੰਦੁਸਤਾਨੀ ਆਪਣੀ ਜਿੰਦਗੀ ਵਿੱਚ ਮਾਣ ਰਿਹਾ ਹੈ ਇਹ ਆਜ਼ਾਦੀ ਕੋਈ ਸੌਖੀ ਪ੍ਰਾਪਤ ਨਹੀਂ ਸੀ  ਬਲਕਿ ਇਸ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਜਿਹੇ ਸ਼ਹੀਦਾਂ ਨੇ ਆਪਣੇ ਲਹੂ ਨਾਲ ਸੀੰਚਿਆ ਹੈ। ਉਹਨਾਂ ਕਿਹਾ ਕਿ ਇਹ ਤਿੰਨੇ ਸ਼ਹੀਦ ਆਜ਼ਾਦੀ ਸੰਘਰਸ਼ ਦੇ ਮਹਾਨਾਇਕ ਹਨ। ਇਸ ਮੌਕੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਜੈਦਕਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਅੱਜ ਮੌਕਾ ਸੀ ਜਦੋਂ ਅੱਜ ਸ਼ਹੀਦੀ ਦਿਵਸ ਮੌਕੇ ਲੁਧਿਆਣਾ ਦੇ ਚੌੜਾ ਬਾਜ਼ਾਰ ਤੋਂ ਅਮਰ ਸ਼ਹੀਦ ਸੁਖਦੇਵ ਥਾਪਰ  ਦੇ ਨੌਘਰਾ ਸਥਿਤ  ਜਨਮ ਸਥਾਨ ਤੱਕ ਕੱਢੇ ਜਾਣ ਵਾਲੇ ਸਿੱਧੇ ਕੋਰੀਡੋਰ ਦੀ ਉਸਾਰੀ ਸ਼ੁਰੂ ਕਰਨ ਦਾ ਨੀਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਹੱਥੀ ਰੱਖਦੇ ਅਤੇ ਪੰਜਾਬ ਦੇ 35 ਲੱਖ ਅੱਤਰੀ ਭਾਈਚਾਰੇ ਦੀ ਸਾਲਾਂ ਪੁਰਾਨੀ ਮੰਗ ਪੂਰੀ ਕਰਕੇ ਖੱਤਰੀ ਭਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਖੁਸ਼ ਕਰਦੇ ਪਰੰਤੂ ਮੁੱਖ ਮੰਤਰੀ ਨੇ ਇਹ ਮੌਕਾ ਗਵਾ ਦਿੱਤਾ।

ਇਹ ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੰਜੀਵ ਕੌੜਾ, ਅਸ਼ੋਕ ਕਾਲੀਆ, ਅਜੇ ਸੱਚਰ, ਅਮੀਸ ਭੰਡਾਰੀ, ਵਿਜੇ ਪੁਰੀ, ਜਗਜੀਵ ਧੀਰ, ਪ੍ਰਦੀਪ ਭੰਡਾਰੀ, ਬਲਜਿੰਦਰ ਸਿੰਘ ਸਹਿਗਲ, ਰਾਜੇਸ਼ ਕੋਛੜ, ਡਾਕਟਰ ਜਤਿੰਦਰ ਖੁੱਲਰ, ਐਮ ਐਲ ਮੋਲੜੀ, ਸੱਤਪਾਲ ਭੋਲੇ ਵਾਲੀਆ, ਅਸ਼ੋਕ ਧਵਨ ਨੈਸਲੇ, ਕਰਤਾਰ ਸਿੰਘ ਸੋਢੀ, ਰਜਿੰਦਰ ਕੋਹਲੀ, ਨਰਿੰਦਰ ਪਾਲ ਉੱਪਲ, ਰਮਨ ਪੁਰੀ, ਡਾਕਟਰ ਵਿਜੇ ਉਪਲ, ਸੁਸ਼ੀਲ ਸਿਆਲ, ਕ੍ਰਿਸ਼ਨ ਸਿੰਘ ਨੈਸਲੇ, ਪਵਨ ਕਪੂਰ, ਨਰੇਸ਼ ਧੀਰ ਨੈਸਲੇ, ਪ੍ਰੋਮਿਲਾ ਮਨਰਾਏ, ਬੋਧਰਾਜ ਮਜੀਠੀਆ ਐਡਵੋਕੇਟ, ਆਦਰਸ਼ ਪੱਬੀ ਰਕੇਸ਼ ਜੈਸਵਾਲ, ਸੁਭਾਸ਼ ਉਪਲ, ਸੰਦੀਪ ਅਨੰਦ, ਵਿਜੇ ਇੰਦਰ ਪੁਰੀ, ਤਰਸੇਮ ਸਿੰਘ, ਰਜਿੰਦਰ ਜੈਦਕਾ, ਹਰੀਸ਼ ਧੀਰ, ਅੰਜੂ ਵਿਨਾਇਕ, ਬਲਵਿੰਦਰ ਢੱਲ, ਜਸਵਿੰਦਰ ਸਿੰਘ ਸੋਢੀ,‌ ਅਦੇਸ਼ ਇੰਦਰ ਸਿੰਘ ਸਹਿਗਲ, ਜਤਿੰਦਰ ਸਿੰਘ ਸੋਢੀ, ਧਰਮਪਾਲ ਉੱਪਲ, ਮਨਜਿੰਦਰ ਬੇਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Published on: ਮਾਰਚ 23, 2025 6:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।