ਹੈਦਰਾਬਾਦ: 23 ਮਾਰਚ, ਦੇਸ਼ ਕਲਿੱਕ ਬਿਓਰੋ
IPL 2025: ਸਨਰਾਈਜ਼ਰਸ ਹੈਦਰਾਬਾਦ (SRH) ਨੇ ਰਾਜਸਥਾਨ ਰਾਇਲਜ਼ (RR) ਨੂੰ 44 ਦੌੜਾਂ ਨਾਲ ਹਰਾਇਆਸਨਰਾਈਜ਼ਰਸ ਹੈਦਰਾਬਾਦ (SRH) ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਨੇ ਅੱਜ ਪਹਿਲੇ ਮੈਚ ‘ਚ ਰਾਜਸਥਾਨ ਰਾਇਲਜ਼ (RR) ਨੂੰ 44 ਦੌੜਾਂ ਨਾਲ ਹਰਾਇਆ ਦਿੱਤਾ ਹੈ । ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ ‘ਤੇ 286 ਦੌੜਾਂ ਬਣਾਈਆਂ ਜਦੋਂ ਕਿ ਰਾਜਸਥਾਨ ਰਾਇਲਜ਼ ਨੂੰ 242 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਸਿਮਰਜੀਤ ਸਿੰਘ ਅਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ।ਰਾਜਸਥਾਨ ਰਾਇਲਜ਼ ਲਈ ਧਰੁਵ ਜੁਰੇਲ ਨੇ 70 ਦੌੜਾਂ ਅਤੇ ਸੰਜੂ ਸੈਮਸਨ ਨੇ 67 ਦੌੜਾਂ ਬਣਾਈਆਂ। ਫਿਰ ਸ਼ਿਮਰੋਨ ਹੇਟਮਾਇਰ (42 ਦੌੜਾਂ) ਅਤੇ ਸ਼ੁਭਮ ਦੂਬੇ (34 ਦੌੜਾਂ) ਨੇ ਫਿਫਟੀ ਦੀ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ, ਪਰ ਟੀਮ ਜਿੱਤ ਨਹੀਂ ਸਕੀ। ਈਸ਼ਾਨ ਕਿਸ਼ਨ ਨੇ SRH ਲਈ 106 ਦੌੜਾਂ ਬਣਾਈਆਂ, ਉਸਨੇ 45 ਗੇਂਦਾਂ ‘ਤੇ ਆਪਣੇ IPL ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਟ੍ਰੈਵਿਸ ਹੈੱਡ ਨੇ 67, ਹੇਨਰਿਕ ਕਲਾਸੇਨ ਨੇ 34, ਨਿਤੀਸ਼ ਰੈੱਡੀ ਨੇ 30 ਅਤੇ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਬਣਾਈਆਂ।
Published on: ਮਾਰਚ 23, 2025 8:45 ਬਾਃ ਦੁਃ